ਅੰਮ੍ਰਿਤਸਰ: 'ਨੈਸ਼ਨਲ ਲੋਕ ਅਦਾਲਤ ਰਾਹੀਂ 5 ਹਜਾਰ ਤੋਂ ਵੱਧ ਕੇਸਾਂ ਦਾ ਕੀਤਾ ਨਿਪਟਾਰਾ'
🎬 Watch Now: Feature Video
ਅੰਮ੍ਰਿਤਸਰ: ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਲਗਾਈ ਗਈ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਚੈਕ, ਬੈਂਕਾਂ, ਜ਼ਮੀਨੀ ਵਿਵਾਦਾਂ, ਘਰੇਲੂ ਝਗੜਿਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 31 ਬੈਂਚ ਬਣਾਏ ਗਏ ਸਨ ਜਿਸ ਵਿੱਚੋਂ 25 ਬੈਂਚ ਅੰਮ੍ਰਿਤਸਰ ਅਦਾਲਤ, 1 ਬੈਂਚ ਸਥਾਈ ਲੋਕ ਅਦਾਲਤ ਅਤੇ 4 ਬੈਂਚ ਅਜਨਾਲਾ ਅਤੇ 1 ਬੈਂਚ ਬਾਬਾ ਬਕਾਲਾ ਸਾਹਿਬ ਤਹਿਸੀਲਾਂ ਵਿੱਚ ਲਗਾਏ ਗਏ। ਨੈਸ਼ਨਲ ਲੋਕ ਅਦਾਲਤ ਦੇ ਸਾਰੇ ਬੈਂਚਾਂ ਵੱਲੋਂ ਕੁੱਲ 16664 ਕੇਸ ਸੁਣਵਾਈ ਵਾਸਤੇ ਰੱਖੇ ਗਏ ਸਨ, ਜਿੰਨਾਂ ਵਿੱਚੋਂ 5064 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕਿਤਾ ਗਿਆ।