ਕਿਸਾਨ ਜਥੇਬੰਦੀਆਂ ਨੇ 20 ਫੁੱਟ ਉੱਚਾ ਮੋਦੀ ਦਾ ਪੁਤਲਾ ਫੂਕਿਆ
ਗੁਰਦਾਸਪੁਰ: ਕਸਬਾ ਕਲਾਨੌਰ ਵਿਖੇ ਦੁਸਹਿਰੇ ਮੌਕੇ 20 ਫੁੱਟ ਉੱਚਾ ਪੀਐਮ ਨਰਿੰਦਰ ਮੋਦੀ ਦਾ ਰਾਵਣ ਰੂਪੀ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਤੋਂ ਪਹਿਲਾ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਹੋਈਆਂ। ਉਨ੍ਹਾਂ ਨੇ ਜਮ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਰੋਸ ਵਿੱਚ ਪੁਤਲਾ ਫੂਕਿਆ।