ETV Bharat / entertainment

ਏਲਾਂਟੇ ਮਾਲ 'ਚ ਜਨਮਦਿਨ ਸੈਲੀਬ੍ਰੇਟ ਕਰਨ ਆਈ ਬਾਲ ਕਲਾਕਾਰ ਮਾਈਸ਼ਾ ਜਖਮੀ, ਹਸਪਤਾਲ ਭਰਤੀ - Child Actress Maisha Dixit - CHILD ACTRESS MAISHA DIXIT

Maisha Dixit Injured: ਟੀਵੀ ਸੀਰੀਅਲ 'ਸਿਲਸਿਲਾ ਬਦਲਤੇ ਰਿਸ਼ਤੋ ਕਾ ...' ਦੀ ਬਾਲ ਅਦਾਕਾਰਾ ਮਾਈਸ਼ਾ ਨਾਲ ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਉਸ ਵੇਲ੍ਹੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਉਹ ਆਪਣਾ ਜਨਮਦਿਨ ਮਨਾਉਣ ਲਈ ਇੱਥੇ ਪਹੁੰਚੀ। ਏਲਾਂਟੇ ਮਾਲ ਵਿੱਚ ਮਾਈਸ਼ਾ ਉੱਤੇ ਟਾਈਲ ਆ ਡਿੱਗੀ ਜਿਸ ਨਾਲ ਉਹ ਜਖਮੀ ਹੋ ਗਈ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਪੜ੍ਹੋ ਪੂਰੀ ਖ਼ਬਰ।

Child actress,  Maisha Dixit, Silsila Badalte Rishton ka
ਬਾਲ ਕਲਾਕਾਰ ਮਾਈਸ਼ਾ ਜਖਮੀ (Etv Bharat (Social Media: Instagram @maishadixit))
author img

By ETV Bharat Entertainment Team

Published : Sep 30, 2024, 6:43 AM IST

ਚੰਡੀਗੜ੍ਹ: ਏਲਾਂਟੇ ਮਾਲ ਵਿੱਚ ਇੱਕ ਵਾਰ ਮੁੜ ਹਾਦਸਾ ਵਾਪਰਿਆ ਹੈ। ਇਸ ਵਾਰ ਚਰਚਿਤ ਚਾਈਡ ਅਦਾਕਾਰਾ ਇਸ਼ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਏਲਾਂਟੇ ਮਾਲ ’ਚ ਆਪਣਾ ਜਨਮਦਿਨ ਮਨਾਉਣ ਗਈ ਚਾਈਲਡ ਅਦਾਕਾਰਾ ਮਾਈਸ਼ਾ ਦੀਕਸ਼ਿਤ ਅਤੇ ਉਸ ਦੀ ਮਾਸੀ ਸੁਰਭੀ ਦੇ ਪਿੱਲਰ ਤੋਂ ਟਾਈਲਾਂ ਉਖੜ ਕੇ ਡਿੱਗਣ ਕਾਰਨ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟਾਈਲਾਂ ਉਖੜਨ ਵਾਲੀ ਥਾਂ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਜਨਮਦਿਨ ਮਨਾਉਣ ਆਈ ਸੀ ਮਾਈਸ਼ਾ

ਮਾਈਸ਼ਾ ਦੀਕਸ਼ਿਤ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਘੁੰਮਣ ਆਈ ਸੀ। ਉਹ ਤੇ ਉਸ ਦਾ ਪਰਿਵਾਰ ਚੰਡੀਗੜ੍ਹ ਹੀ ਸੈਕਟਰ 22 ਵਿੱਚ ਰਹਿੰਦਾ ਹੈ। ਮਾਈਸ਼ਾ ਦਾ ਜਨਮਦਿਨ ਸੀ ਜਿਸ ਕਰਕੇ ਪਰਿਵਾਰ ਸਣੇ ਉਹ ਏਲਾਂਟੇ ਮਾਲ ਪਹੁੰਚੇ। ਮਾਈਸ਼ਾ ਤੇ ਉਸ ਦੀ ਮਾਸੀ ਇੱਕਠੇ ਮਾਲ ਅੰਦਰ ਘੁੰਮ ਰਹੇ ਸੀ ਤੇ ਫੋਟੋਆਂ ਖਿੱਚ ਰਹੇ ਸੀ ਕਿ ਅਚਾਨਕ ਪਿੱਲਰ ਦੀਆਂ ਕੁਝ ਟਾਈਲਾਂ ਟੁੱਟ ਕੇ ਉਨ੍ਹਾਂ ਦੋਹਾਂ ਉੱਤੇ ਡਿੱਗ ਪਈਆਂ। ਜਿਸ ਕਰਕੇ ਮਾਈਸ਼ਾ ਤੇ ਉਸ ਦੀ ਮਾਸੀ ਜਖਮੀ ਹੋ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਹੈ। ਮਾਈਸ਼ਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਏਲਾਂਟੇ ਮਾਲ ਦੇ ਪ੍ਰਬੰਧਕਾਂ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ। ਉਹ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਕਰ ਰਹੇ ਹਨ।

ਇਨ੍ਹਾਂ ਟੀਵੀ ਸ਼ੋਅ ਵਿੱਚ ਅਦਾਕਾਰੀ ਕਰ ਰਹੀ ਮਾਈਸ਼ਾ

ਮਾਈਸ਼ਾ ਨੇ ਟੀਵੀ ਸੀਰੀਅਲ 'ਸਿਲਸਿਲਾ ਬਦਲਤੇ ਰਿਸ਼ਤੋ ਕਾ', ਮਿਸ਼ਟੀ ਖੰਨਾ, ਜਨ ਜਨਨੀ ਮਾਂ ਵੈਸ਼ਨੋ ਦੇਵੀ-ਕਹਾਣੀ ਮਾਤਰਾਨੀ ਅਤੇ ਮਾਤਾ ਵੈਸ਼ਨਵੀ ਵਿੱਚ ਕੰਮ ਕੀਤਾ ਹੈ। ਅਕਸਰ ਮਾਈਸ਼ਾ ਸੋਸ਼ਲ ਮੀਡੀਆ ਉੱਤੇ ਵੀ ਐਕਵਿਟ ਰਹਿੰਦੀ ਹੈ।

ਇਸ ਤੋਂ ਪਹਿਲਾਂ, ਇੱਕ ਬੱਚੇ ਦੀ ਟੁਆਏ ਟ੍ਰੇਨ ਪਲਟਣ ਨਾਲ ਹੋਈ ਸੀ ਮੌਤ

ਤਿੰਨ ਮਹੀਨੇ ਪਹਿਲਾਂ ਏਲਾਂਟੇ ਮਾਲ ਵਿੱਚ ਇੱਕ ਖਿਡੌਣਾ ਟ੍ਰੇਨ ਪਲਟ ਗਈ ਸੀ। ਇਸ ਦੌਰਾਨ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। 23 ਜੂਨ 2024 ਨੂੰ ਨਵਾਂਸ਼ਹਿਰ ਦਾ ਰਹਿਣ ਵਾਲਾ ਸ਼ਾਹਬਾਜ਼ ਇਕ ਹੋਰ ਬੱਚੇ ਨਾਲ ਖਿਡੌਣਾ ਟਰੇਨ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸ ਦੌਰਾਨ ਟਰੇਨ ਪਲਟ ਗਈ। ਇਸ ਦੌਰਾਨ ਪਿਛਲੇ ਡੱਬੇ 'ਚ ਬੈਠਾ ਸ਼ਾਹਬਾਜ਼ ਹੇਠਾਂ ਡਿੱਗ ਗਿਆ। ਜਿਸ ਵਿਚ ਉਹ ਜ਼ਖਮੀ ਹੋ ਗਿਆ। ਸੈਕਟਰ-32 ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.