ਮੈਸੂਰ: ਕਰਨਾਟਕ ਦੇ ਮੈਸੂਰ ਵਿੱਚ ਸ਼ਨੀਵਾਰ ਦੇਰ ਰਾਤ ਪੁਲਿਸ ਨੇ ਕ੍ਰਿਸ਼ਨਰਾਜਸਾਗਰ (ਕੇਆਰਐਸ) ਡੈਮ ਬੈਕਵਾਟਰ ਖੇਤਰ ਦੇ ਨੇੜੇ ਇੱਕ ਨਿੱਜੀ ਜ਼ਮੀਨ 'ਤੇ ਆਯੋਜਿਤ ਇੱਕ ਰੇਵ ਪਾਰਟੀ 'ਤੇ ਛਾਪਾ ਮਾਰਿਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਨੌਜਵਾਨ ਲੜਕੇ-ਲੜਕੀਆਂ ਸਮੇਤ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
30 ਤੋਂ ਵੱਧ ਕਾਰਾਂ ਵੀ ਜ਼ਬਤ
ਮੈਸੂਰ ਦੇ ਬਾਹਰਵਾਰ ਬੈਕਵਾਟਰ ਖੇਤਰ ਵਿੱਚ ਇੱਕ ਰੇਵ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ਅਤੇ ਇੱਕ ਡੀਜੇ ਉੱਚੀ ਆਵਾਜ਼ ਵਿੱਚ ਵੱਜ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਰੇਵ ਪਾਰਟੀ ਦੇ ਸ਼ੱਕ ਦੇ ਆਧਾਰ 'ਤੇ ਛਾਪਾ ਮਾਰਿਆ। ਇਹ ਮੁਹਿੰਮ ਮੈਸੂਰ ਦੇ ਪੁਲਿਸ ਸੁਪਰਡੈਂਟ ਵਿਸ਼ਨੂੰਵਰਧਨ ਦੀ ਅਗਵਾਈ ਹੇਠ ਚਲਾਈ ਗਈ। ਬਾਅਦ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲਏ ਨੌਜਵਾਨਾਂ ਦਾ ਮੈਡੀਕਲ ਕਰਵਾਇਆ। ਪੁਲਿਸ ਨੇ ਦੱਸਿਆ ਕਿ ਪਾਰਟੀ ਵਿੱਚ ਵਰਤੇ ਜਾਣ ਵਾਲੇ ਸੰਗੀਤਕ ਸਾਜ਼ ਅਤੇ 30 ਤੋਂ ਵੱਧ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਮੌਕੇ ਤੋਂ ਕੋਈ ਵੀ ਨਸ਼ੀਲੇ ਪਦਾਰਥ ਨਹੀਂ ਮਿਲੇ...
ਐਸਪੀ ਵਿਸ਼ਨੂੰਵਰਧਨ ਨੇ ਦੱਸਿਆ ਕਿ ਘਟਨਾ ਇਲਾਵਾਲਾ ਥਾਣੇ ਦੀ ਹੱਦ ਵਿੱਚ ਵਾਪਰੀ। ਸਾਡੇ ਏ.ਐਸ.ਪੀ ਨੇ ਇਸ ਦੀ ਸੂਚਨਾ ਮਿਲਦਿਆਂ ਛਾਪੇਮਾਰੀ ਕੀਤੀ। ਮੌਕੇ 'ਤੇ ਕੋਈ ਵੀ ਨਸ਼ਾ ਬਰਾਮਦ ਨਹੀਂ ਹੋਇਆ। ਹਿਰਾਸਤ ਵਿੱਚ ਲਏ ਲੋਕਾਂ ਦੇ ਖੂਨ ਦੇ ਨਮੂਨੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਰਿਪੋਰਟ ਮਿਲਣ ਤੋਂ ਬਾਅਦ ਅਸੀਂ ਇਸ 'ਤੇ ਕਾਰਵਾਈ ਕਰਾਂਗੇ। ਜਾਂਚ ਵਿੱਚ ਇਹ ਪਤਾ ਲਗਾਉਣਾ ਹੈ ਕਿ ਪਾਰਟੀ ਦੀ ਯੋਜਨਾ ਕਿਸ ਨੇ ਬਣਾਈ ਸੀ।
ਪੁਲਿਸ ਕਰੇਗੀ ਕਾਨੂੰਨੀ ਕਾਰਵਾਈ
ਮੈਸੂਰ 'ਚ ਸ਼ੱਕੀ ਰੇਵ ਪਾਰਟੀ ਮਾਮਲੇ 'ਚ ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਪੁਲਿਸ ਇਸ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕਰੇਗੀ। ਐਸਪੀ ਨੇ ਘਟਨਾ ਸਬੰਧੀ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਹੈ।
- ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਪੰਜਾਬ ਪੁਲਿਸ ਨੇ ਅਦਲਾਤ 'ਚ ਦਿੱਤੇ ਪੱਕੇ ਸਬੂਤ, ਦੱਸਿਆ ਕਿਹੜੀ ਸੈਂਟਰਲ ਜੇਲ੍ਹ ਤੋਂ ਦਿੱਤਾ ਸੀ ਇੰਟਰਵਿਊ - Lawrence Bishnoi Interview Case
- ਪੰਜਾਬ ਦੇ ਮਸ਼ਹੂਰ ਇੰਡਸਟਰੀ ਗਰੁੱਪ ਦੇ ਮਾਲਕ ਨਾਲ ਵੱਜੀ 7 ਕਰੋੜ ਦੀ ਠੱਗੀ, ਅੰਗਰੇਜ਼ੀ ਬੋਲ ਕੇ ਕੀਤਾ ਵੱਡਾ ਕਾਰਾ, ਬਿਜਸਮੈਨ ਦੀਆਂ ਖੁੱਲ੍ਹੀਆਂ ਰਹਿ ਗਈਆਂ ਅੱਖਾਂ.... - Vardhman Group Owner Cheat 7 Crore
- IAS ਪਤਨੀ ਨਾਲ ਕਥਿਤ ਬਲਾਤਕਾਰ ਦਾ ਮਾਮਲਾ, ਕਲਕੱਤਾ ਹਾਈਕੋਰਟ ਨੇ ਤਿੰਨ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ - Calcutta High Court