ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅਗਨੀਪਥ ਦਾ ਕੀਤਾ ਸਮਰਥਨ, ਕਿਹਾ... - ਘੱਟਗਿਣਤੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਤਲਗੜ੍ਹ ਮੱਥਾ ਟੇਕਿਆ
🎬 Watch Now: Feature Video
ਰੂਪਨਗਰ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਤਲਗੜ੍ਹ ਸਾਹਿਬ ਮੱਥਾ ਟੇਕਿਆ। ਉੱਥੇ ਉਨ੍ਹਾਂ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਕੀਤਾ ਸਮਰਥਨ ਵੀ ਕੀਤਾ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਚਮਕੌਰ ਸਾਹਿਬ ਇੱਕ ਇਤਿਹਾਸਿਕ ਧਰਤੀ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵੱਲੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀ ਅਗਨੀਪਥ ਯੋਜਨਾ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਯੋਜਨਾ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਵੱਲੋਂ 2024 ਲੋਕ ਸਭਾ ਚੋਣਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਰਾਜਨੀਤੀ ਬਿਆਨ ਤੋਂ ਪਾਸਾ ਵੱਟਦੇ ਹੋਏ ਬੋਲੇ ਕਿ ਮੈ ਰਾਜਨੀਤਿਕ ਟਿੱਕਾ ਟਿੱਪਣੀ ਤੋਂ ਬਾਹਰ ਹਾਂ ਅਤੇ ਕਮਿਸ਼ਨ ਦੁਆਰਾ ਸਥਾਪਤ ਅਹੁਦੇ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਉਨ੍ਹਾਂ ਕੋਈ ਵੀ ਰਾਜਨੀਤੀ ਟਿਪਣੀ ਨਹੀਂ ਕੀਤੀ।
TAGGED:
ਅਗਨੀਪਥ ਦਾ ਕੀਤਾ ਸਮਰਥਨ