ਰੇਹੜੀ ਫੜੀ ਵਾਲਿਆਂ ਦੀ ਮਾਨ ਸਰਕਾਰ ਨੂੰ ਚਿਤਾਵਨੀ - ਰੇਹੜੀ ਵਾਲਿਆਂ ਵੱਲੋਂ ਮੀਟਿੰਗ ਕੀਤੀ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਸਬਜ਼ੀ ਮੰਡੀ ਵਿਖੇ ਖੜ੍ਹੀ ਰੇਹੜੀ ਵਾਲਿਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ ਬਠਿੰਡਾ ਦੀ ਸਬਜ਼ੀ ਮੰਡੀ ਵਿਖੇ ਖੜ੍ਹੀ ਰੇਹੜੀ ਵਾਲਿਆਂ ਵੱਲੋਂ ਮੀਟਿੰਗ ਕੀਤੀ ਗਈ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਸਿਰਫ 750 ਰੁਪਿਆ ਮਹੀਨਾ ਕਰਾਇਆ ਲਿਆ ਜਾਂਦਾ ਸੀ ਅਤੇ ਕਾਂਗਰਸ ਸਰਕਾਰ ਨੇ ਬਿਲਕੁੱਲ ਬੰਦ ਕਰ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਵਾਰ ਵੱਧ ਚੜ੍ਹ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਇਨ੍ਹਾਂ ਨੇ ਸਾਨੂੰ ਇੱਕ ਵੱਡਾ ਤੋਹਫਾ ਆਉਂਦੇ ਹੀ ਦੇ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਕੰਮਕਾਜ ਬਿਲਕੁੱਲ ਠੱਪ ਪਏ ਹਨ ਉਹ 3100 ਰੁਪਿਆ ਭਰਨ ਲਈ ਅਸਮਰਥ ਹਨ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਉਹ ਮੰਡੀ ਦੇ ਵਿੱਚ ਹੜਤਾਲ ਕਰ ਦੇਣਗੇ।