ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਲੋਕ ਢਿੱਡ ਦੀ ਵਧਦੀ ਚਰਬੀ ਤੋਂ ਪਰੇਸ਼ਾਨ ਹੋ ਰਹੇ ਹਨ। ਢਿੱਡ ਦੀ ਜ਼ਿਆਦਾ ਚਰਬੀ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਬਣਾ ਸਕਦੀ ਹੈ। ਦੱਸ ਦੇਈਏ ਕਿ ਢਿੱਡ ਦੀ ਵਧਦੀ ਚਰਬੀ ਪਿੱਛੇ ਸਿਰਫ਼ ਖੁਰਾਕ ਹੀ ਨਹੀਂ ਸਗੋਂ ਕੁਝ ਪੀਣ ਵਾਲੇ ਪਦਾਰਥ ਵੀ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਤੁਹਾਨੂੰ ਇਨ੍ਹਾਂ ਪੀਣ ਵਾਲੇ ਪਦਾਰਥਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਢਿੱਡ ਦੀ ਵਧਦੀ ਚਰਬੀ ਨੂੰ ਕੰਟਰੋਲ ਕਰਨ ਲਈ ਕੁਝ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।
ਢਿੱਡ ਦੀ ਵਧਦੀ ਚਰਬੀ ਨੂੰ ਕੰਟਰੋਲ ਕਰਨ ਲਈ ਨਾ ਪੀਓ ਇਹ ਡਰਿੰਕਸ
- ਸ਼ੂਗਰ ਸੋਡਾ: ਖੰਡ ਅਤੇ ਖਾਲੀ ਕੈਲੋਰੀਆਂ ਨਾਲ ਭਰੇ ਹੋਏ ਇਹ ਪੀਣ ਵਾਲੇ ਪਦਾਰਥ ਭਾਰ ਵਧਾਉਣ ਦੇ ਨਾਲ ਪਾਚਕ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੇ ਹਨ।
- ਐਨਰਜ਼ੀ ਡਰਿੰਕਸ: ਐਨਰਜ਼ੀ ਡਰਿੰਕਸ 'ਚ ਅਕਸਰ ਖੰਡ ਅਤੇ ਕੈਲੋਰੀਆਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਵਿੱਚ ਬਹੁਤ ਜ਼ਿਆਦਾ ਕੈਫੀਨ ਅਤੇ ਨਕਲੀ ਤੱਤ ਵੀ ਹੋ ਸਕਦੇ ਹਨ, ਜੋ ਢਿੱਡ ਦੀ ਚਰਬੀ ਨੂੰ ਵਧਾ ਸਕਦੇ ਹਨ।
- ਅਲਕੋਹਲ ਵਾਲੇ ਕਾਕਟੇਲ: ਮਾਰਗਰੀਟਾਸ, ਪੀਨਾ ਕੋਲਾਡਾ ਅਤੇ ਹੋਰ ਮਿੱਠੇ ਕਾਕਟੇਲ ਵਰਗੇ ਮਿਸ਼ਰਤ ਪੀਣ ਵਾਲੇ ਪਦਾਰਥਾਂ ਵਿੱਚ ਖੰਡ ਅਤੇ ਕੈਲੋਰੀਆਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ।
- ਮਿੱਠੀ ਕੌਫੀ: ਸ਼ਰਬਤ, ਵ੍ਹਿਪਡ ਕਰੀਮ ਅਤੇ ਸ਼ੱਕਰ ਵਾਲੀ ਫੈਂਸੀ ਕੌਫੀ ਵਾਲੇ ਪਦਾਰਥਾਂ ਵਿੱਚ ਇੱਕ ਭੋਜਨ ਜਿੰਨੀਆਂ ਕੈਲੋਰੀਆਂ ਹੋ ਸਕਦੀਆਂ ਹਨ, ਜਿਸ ਨਾਲ ਢਿੱਡ ਦੀ ਚਰਬੀ ਵਧਣ ਦਾ ਖਤਰਾ ਰਹਿੰਦਾ ਹੈ।
- ਕੁਝ ਫਲਾਂ ਦੇ ਜੂਸ: ਕੁਝ 100% ਫਲਾਂ ਦੇ ਜੂਸ ਵਿੱਚ ਪੂਰੇ ਫਲਾਂ ਤੋਂ ਆਉਣ ਵਾਲੇ ਫਾਈਬਰ ਤੋਂ ਬਿਨ੍ਹਾਂ ਖੰਡ ਅਤੇ ਕੈਲੋਰੀਆਂ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ, ਜਿਸ ਨਾਲ ਭਾਰ ਵਧਣ ਦਾ ਖ਼ਤਰਾ ਵੱਧ ਸਕਦਾ ਹੈ।
- ਫਲਾਂ ਦਾ ਰਸ: 100% ਫਲਾਂ ਦਾ ਰਸ ਇੱਕ ਸਿਹਤਮੰਦ ਵਿਕਲਪ ਹੋ ਸਕਦਾ ਹੈ ਪਰ ਬਹੁਤ ਸਾਰੇ ਵਪਾਰਕ ਫਲਾਂ ਦੇ ਰਸ ਵਿੱਚ ਸ਼ੱਕਰ ਹੁੰਦੀ ਹੈ, ਜਿਸ ਨਾਲ ਭਾਰ ਵੱਧ ਸਕਦਾ ਹੈ। ਇਸ ਦੀ ਬਜਾਏ ਪੂਰੇ ਫਲਾਂ ਵਾਲੇ ਰਸ ਦੀ ਚੋਣ ਕਰੋ।
- ਮਿੱਠੀ ਚਾਹ: ਚਾਹ ਅਤੇ ਕੌਫੀ ਸਿਹਤਮੰਦ ਵਿਕਲਪ ਹੋ ਸਕਦੇ ਹਨ। ਵੱਡੀ ਮਾਤਰਾ ਵਿੱਚ ਸ਼ੱਕਰ ਅਤੇ ਕਰੀਮ ਪਾਉਣ ਨਾਲ ਕੈਲੋਰੀ ਦੀ ਮਾਤਰਾ ਬਹੁਤ ਵੱਧ ਸਕਦੀ ਹੈ। ਇਸਦੀ ਬਜਾਏ ਬਿਨ੍ਹਾਂ ਮਿੱਠੇ ਵਾਲੀ ਚਾਹ ਜਾਂ ਕੌਫੀ ਦੀ ਚੋਣ ਕਰੋ।
ਇਹ ਵੀ ਪੜ੍ਹੋ:-
- ਮਜ਼ਬੂਤ, ਚਮਕਦਾਰ ਅਤੇ ਸੁੰਦਰ ਵਾਲ ਪਾਉਣ ਲਈ ਹੁਣ ਤੋਂ ਹੀ ਖੁਰਾਕ 'ਚ ਸ਼ਾਮਲ ਕਰ ਲਓ ਇਹ 10 ਚੀਜ਼ਾਂ, 3-6 ਮਹੀਨਿਆਂ 'ਚ ਹੀ ਨਜ਼ਰ ਆਵੇਗਾ ਕਾਫ਼ੀ ਫਰਕ!
- ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਸਿਰਦਰਦ ਤੱਕ, ਇਸ ਆਯੂਰਵੈਦਿਕ ਚਾਹ ਨੂੰ ਪੀਣ ਨਾਲ ਮਿਲ ਸਕਦੇ ਨੇ ਕਈ ਲਾਭ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- ਆਖਿਰ ਘੱਟ ਉਮਰ 'ਚ ਹੀ ਲੋਕ ਕਿਉਂ ਹੋ ਰਹੇ ਨੇ ਗੰਜੇਪਨ ਦਾ ਸ਼ਿਕਾਰ? ਡਾਕਟਰ ਨੇ ਕੀਤਾ ਖ਼ੁਲਾਸਾ