ਮਨੀਸ਼ ਤਿਵਾੜੀ ਨੇ ਸਰਦ ਇਜਲਾਸ ਵਿੱਚ ਇਲੈਕਟੋਰਲ ਬਾਂਡ 'ਤੇ ਖੜ੍ਹੇ ਕੀਤੇ ਸਵਾਲ
🎬 Watch Now: Feature Video
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਰਾਜ ਸਭਾ ਦੇ ਸਰਦ ਇਜਲਾਸ ਵਿੱਚ ਇਲੈਕਟੋਰਲ ਬਾਂਡ ਦਾ ਮੁੱਦਿਆ ਚੁੱਕਿਆ ਹੈ। ਮਨੀਸ਼ ਤਿਵਾੜੀ ਨੇ ਇਲੈਕਟੋਰਲ ਬਾਂਡ 'ਤੇ ਸਵਾਲ ਖੜ੍ਹੇ ਕੀਤੇ ਹਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਅਤੇ ਚੋਣ ਆਯੋਗ ਦੇ ਵਿਰੋਧ ਦੇ ਬਾਵਜੂਦ ਭਾਜਪਾ ਸਰਕਾਰ ਦੁਆਰਾ ਇਲੈਕਟੋਰਲ ਬਾਂਡ ਜਾਰੀ ਕਰਨ ਨਾਲ ਸਰਕਾਰ ਵਿੱਚ ਭ੍ਰਿਸ਼ਟਾਚਾਰ ਦਾ ਅਮਲੀ ਜਾਮਾ ਚੜ੍ਹ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋ 1 ਫਰਵਰੀ 2017 ਨੂੰ ਆਮ ਬਜਟ ਵਿੱਚ ਕਾਨੂੰਨ ਵਿੱਚ ਇਹ ਪ੍ਰਬੰਧ ਕੀਤਾ ਗਿਆ ਕਿ ਅਗਿਆਤ ਇਲੈਕਟੋਰਲ ਬਾਂਡ ਜਾਰੀ ਕੀਤੇ ਜਾਣ ਤਾਂ ਇਹ ਬਾਂਡ ਜਾਰੀ ਹੋਣ ਨਾਲ ਬਾਂਡ ਦੁਆਰਾ ਚੰਦਾ ਦੇਣ ਵਾਲੇ ਅਤੇ ਕਿਨ੍ਹਾਂ ਚੰਦਾ ਦਿੱਤਾ ਹੈ ਅਤੇ ਉਸ ਨੇ ਕਿਹੜੀ ਪਾਰਟੀ ਨੂੰ ਚੰਦਾ ਦਿੱਤਾ ਹੈ ਕਿ ਇਸ ਬਾਰੇ ਵੀ ਨਹੀ ਪਤਾ ਲੱਗ ਸਕਦਾ, ਜਿਸ ਸਰਕਾਰੀ ਭ੍ਰਿਸ਼ਟਾਚਾਰ ਵਿੱਚ ਅਮਲੀ ਜਾਮਾ ਚੜ੍ਹਾਇਆ ਗਿਆ ਹੈ। ਮਨੀਸ ਤਿਵਾੜੀ ਨੇ ਕਿਹਾ ਕਿ ਇਸ ਬਾਂਡ ਦੁਆਰਾ ਦਿੱਤੇ ਜਾਂਦੇ ਚੰਦੇ ਵਿੱਚ ਪਾਰਦਰਸ਼ਤਾ ਲਿਆਦੀ ਜਾਵੇ। ਦੱਸ ਦੇਈਏ ਕਿ ਇਹ ਇਲੈਕਟੋਰਲ ਬਾਂਡ ਨੂੰ ਇੱਕ ਕਿਸਮ ਦੇ ਨੋਟ ਹੀ ਸਮਝੋ ਜਿਨ੍ਹਾਂ ਨੂੰ ਕਿਸੇ ਵੀ ਸਟੇਟ ਬੈਂਕ ਆਫ਼ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ। ਉਸ ਵਿਅਕਤੀ ਕੋਲ ਆਪਣਾ ਬੈਂਕ ਖ਼ਾਤਾ ਹੋਣਾ ਚਾਹੀਦਾ ਹੈ ਤੇ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਮਿਸਾਲ ਵਜੋਂ, ਤੁਸੀਂ 1 ਲੱਖ ਦੇ ਬਾਂਡ ਬੈਂਕ ਤੋਂ ਖ਼ਰੀਦੇ ਅਤੇ ਕਿਸੇ ਸਿਆਸੀ ਪਾਰਟੀ ਨੂੰ ਦਾਨ ਕਰ ਦਿੱਤੇ। 15 ਦਿਨਾਂ ਦੇ ਅੰਦਰ-ਅੰਦਰ ਪਾਰਟੀ ਇਨ੍ਹਾਂ ਨੂੰ ਬੈਂਕ ਤੋਂ ਕੈਸ਼ ਕਰਵਾ ਲਵੇਗੀ।