ਮਹਾਭਾਰਤ ਫੇਮ ਅਦਾਕਾਰ ਗਿਰਜਾ ਸ਼ੰਕਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ - actor Girja Shankar pays homage
🎬 Watch Now: Feature Video
ਅੰਮ੍ਰਿਤਸਰ: ਪੰਜਾਬੀ ਅਦਾਕਾਰ ਅਤੇ ਮਹਾਂਭਾਰਤ ਨਾਲ ਆਪਣੀ ਪਛਾਣ ਬਣਾਉਣ ਵਾਲੇ ਗਿਰਜਾ ਸ਼ੰਕਰ ਅੱਜ ਅੰਮ੍ਰਿਤਸਰ ਪੁੱਜੇ, ਜਿਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਿਲ ਕਰਦਾ ਹੈ ਕਿ ਉਹ ਹਰ ਸਾਲ ਹਰ ਮਹੀਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲ਼ਈ ਆਉਣ ਪਰ ਪਿੱਛੇ ਕੁਝ ਕਾਰਨਾਂ ਕਰਕੇ ਉਹ ਨਹੀਂ ਆ ਸਕਦੇ ਅਤੇ ਅੱਜ ਜਦੋਂ ਉਹ ਇੱਥੇ ਪਹੁੰਚੇ ਹਨ ਤਾਂ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮਹਾਂਭਾਰਤ ਵਿਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾ ਕੇ ਵਿਸ਼ਵ ਭਰ ਵਿਚ ਪ੍ਰਸਿੱਧੀ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਕਈ ਪੰਜਾਬੀ ਕੰਮ ਵੀ ਕਰ ਚੁੱਕੇ ਹਨ। ਉਸ ਨੇ ਕਿਹਾ ਕਿ ਉਹ ਅੱਜ ਵੀ ਅਦਾਕਾਰੀ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਲਈ ਸ਼ੁਕਰਗੁਜ਼ਾਰ ਹੈ।