Khanna:ਆਸ਼ਾ ਵਰਕਰਜ਼ ਯੂਨੀਅਨ ਵੱਲੋਂ ਦੋ ਦਿਨ ਦੀ ਹੜਤਾਲ
🎬 Watch Now: Feature Video
ਲੁਧਿਆਣਾ:ਖੰਨਾ ਵਿੱਚ ਆਸ਼ਾ ਵਰਕਰਾਂ (Asha workers)ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਅਤੇ ਉਹਨਾਂ ਦੋ ਦਿਨ ਦੀ ਹੜਤਾਲ ਉਤੇ ਜਾਣ ਦਾ ਫੈਸਲਾ ਵੀ ਕੀਤਾ।ਇਸ ਧਰਨੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਆਸ਼ਾ ਵਰਕਰਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਉਹਨਾਂ ਤੋਂ ਘੱਟ ਤਨਖਾਹ ਤੇ ਕੰਮ ਲੈਂਦੀ ਹੈ ਅਤੇ ਫਿਰ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਆਸ਼ਾ ਵਰਕਰ 24 ਤੋਂ 48 ਘੰਟੇ ਲਗਾਤਾਰ ਡਿਊਟੀ (Duty) ਤੇ ਮੌਜੂਦ ਰਹਿੰਦੀ ਹੈ ਪਰ ਰੁਜ਼ਗਾਰ ਦੇਣ ਵੇਲੇ ਪੰਜਾਬ ਸਰਕਾਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੀ ਹੈ।