thumbnail

By

Published : Sep 18, 2022, 4:10 PM IST

ETV Bharat / Videos

ਪਤਨੀ ਵੱਲੋਂ ਪ੍ਰੇਮੀ ਨਾਲ ਮਿਲਕੇ ਪਤੀ ਦਾ ਕਤਲ

ਅੰਮ੍ਰਿਤਸਰ: ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਇਸ਼ਕ ਵਿੱਚ ਅੰਨੀ ਹੋਈ ਇੱਕ ਔਰਤ ਨੇ ਆਪਣੇ ਪ੍ਰੇਮੀ ਤੇ ਉਸ ਦੇ ਦੋਸਤ ਨਾਲ ਮਿਲ ਕੇ ਬੀਤੀ ਰਾਤ ਆਪਣੇ ਪਤੀ ਯੁਧਵੀਰ ਸਿੰਘ ਦਾ ਗਲਾ ਘੁੱਟ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਜਿਸ ਦਾ ਪਤਾ ਪੁਲਿਸ ਨੂੰ 18 ਸਤੰਬਰ ਦੀ ਸਵੇਰ ਨੂੰ ਲੱਗਾ ਸੀ। ਕੰਬੋਅ ਥਾਣੇ ਦੇ SHO ਜਸਜੀਤ ਸਿੰਘ ਨੇ DSP ਅਟਾਰੀ ਡਾ. ਮਾਨਵਜੀਤ ਸਿੰਘ ਸਿੱਧੂ ਦੀਆਂ ਹਿਦਾਇਤਾਂ ਅਨੁਸਾਰ ਡੂੰਘੀ ਘੋਖ ਪੜਤਾਲ ਤੋਂ ਬਾਅਦ ਤਿੰਨਾਂ ਮੁੱਖ ਮੁਲਜ਼ਮ ਮ੍ਰਿਤਕ ਨੌਜਵਾਨ ਦੀ ਪਤਨੀ ਮਨਰੀਤ ਕੌਰ, ਉਸ ਦੇ ਪ੍ਰੇਮੀ ਚਰਨਪੀ੍ਤ ਸਿੰਘ ਪੁੱਤਰ ਮਨਜੀਤ ਸਿੰਘ ਤੇ ਉਸ ਦੇ ਦੋਸਤ ਗੁਰਜੰਟ ਸਿੰਘ ਪੁੱਤਰ ਸੁਰਜੀਤ ਸਿੰਘ, ਦੋਵੇਂ ਵਾਸੀ ਚੋਗਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਨੇ ਪੁਲਿਸ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਮਨਦੀਪ ਕੌਰ ਤੇ ਯੁਧਵੀਰ ਸਿੰਘ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੇ ਉਨ੍ਹਾਂ ਦੀ ਇੱਕ 3 ਕੁ ਸਾਲ ਦੀ ਬੇਟੀ ਵੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ੁਰੂ ਤੋਂ ਉਨ੍ਹਾਂ ਦੋਹਾਂ ਵਿੱਚ ਮਤਭੇਦ ਹੋਣ ਕਰਕੇ ਘਰੇਲੂ ਕਲੇਸ਼ ਰਹਿੰਦਾ ਸੀ, ਇਹੋ ਘਰੇਲੂ ਕਲੇਸ਼ ਯੁਧਵੀਰ ਸਿੰਘ ਦੀ ਮੌਤ ਦਾ ਕਾਰਨ ਬਣਿਆ।Murder of husband along with lover in Amrita.

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.