ਹੈਦਰਾਬਾਦ: ਮੈਟਾ ਨੇ Monetization Program ਵਿੱਚ ਬਦਲਾਅ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਫੇਸਬੁੱਕ 'ਤੇ ਯੂਜ਼ਰਸ ਤਿੰਨ ਪ੍ਰੋਗਰਾਮ ਰਾਹੀ ਕਮਾਈ ਕਰ ਸਕਦੇ ਸੀ, ਜਿਸਨੂੰ ਕੰਪਨੀ ਨੇ ਇੱਕ ਕਰਨ ਦਾ ਫੈਸਲਾ ਕੀਤਾ ਹੈ। ਫੇਸਬੁੱਕ ਕ੍ਰਿਏਟਰਸ ਲਈ Monetization Program ਦੀ ਬੀਟਾ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸਦਾ ਫਾਇਦਾ ਕ੍ਰਿਏਟਰਸ ਨੂੰ ਹੋਵੇਗਾ, ਜੋ ਪਲੇਟਫਾਰਮ ਤੋਂ ਕਮਾਈ ਕਰ ਸਕਣਗੇ।
ਕ੍ਰਿਏਟਰਸ ਤਿੰਨ ਤਰੀਕੇ ਨਾਲ ਕਰ ਸਕਦੇ ਕਮਾਈ: ਫਿਲਹਾਲ, ਫੇਸਬੁੱਕ 'ਤੇ ਕ੍ਰਿਏਟਰਸ ਤਿੰਨ ਤਰੀਕਿਆਂ ਨਾਲ ਕਮਾਈ ਕਰ ਸਕਦੇ ਹਨ। ਇਨ੍ਹਾਂ ਤਿੰਨ ਤਰੀਕਿਆਂ ਵਿੱਚ ਇੰਨ ਸਟ੍ਰੀਮ ਐਡ, ਰੀਲ ਐਡ ਅਤੇ ਬੋਨਸ ਪਰਫਾਰਮੈਂਸ ਸ਼ਾਮਲ ਹੈ। ਤਿੰਨਾਂ ਲਈ ਅਲੱਗ-ਅਲੱਗ ਸਾਈਨ ਅੱਪ ਪ੍ਰੋਸੈਸਰ ਹੈ। ਨਵੇਂ Monetization Program ਦੇ ਤਹਿਤ ਹੁਣ ਕ੍ਰਿਏਟਰਸ ਨੂੰ ਇੱਕ ਹੀ ਜਗ੍ਹਾਂ ਸਾਈਨਅੱਪ ਕਰਨਾ ਹੋਵੇਗਾ।
Today we’re rolling out @facebook Content Monetization beta, a new program that provides new opportunities for creators to earn more.https://t.co/7ly2nULrxq pic.twitter.com/VOi59Npq4G
— Meta Newsroom (@MetaNewsroom) October 2, 2024
ਮੈਟਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਪਿਛਲੇ ਸਾਲ ਆਪਣੇ ਪਲੇਟਫਾਰਮ 'ਤੇ ਕ੍ਰਿਏਟਰਸ ਨੂੰ ਰੀਲ, ਵੀਡੀਓ, ਟੈਕਸਟ ਅਤੇ ਫੋਟੋ ਪੋਸਟ ਕਰਨ ਲਈ ਕਰੀਬ 2 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ। ਕੰਪਨੀ ਦਾ ਇਹ ਵੀ ਮੰਨਣਾ ਹੈ ਕਿ ਕ੍ਰਿਏਟਰਸ ਪਲੇਟਫਾਰਮ 'ਤੇ ਪੂਰੀ ਸਮਰੱਥਾ ਨਾਲ ਕਮਾਈ ਕਰਨ ਦੇ ਯੋਗ ਨਹੀਂ ਹਨ। ਸਿਰਫ਼ ਇੱਕ ਤਿਹਾਈ ਕ੍ਰਿਏਟਰਸ ਇੱਕ ਤੋਂ ਵੱਧ Monetization Program ਦਾ ਲਾਭ ਲੈ ਪਾ ਰਹੇ ਹਨ।
ਕੀ ਹੋਏ ਬਦਲਾਅ?: ਨਵੀਂ Monetization ਪਾਲਿਸੀ ਪੁਰਾਣੇ ਪ੍ਰੋਗਰਾਮ ਦੀ ਤਰ੍ਹਾਂ ਹੀ ਕੰਮ ਕਰੇਗੀ। ਇਸ ਵਿੱਚ ਹੁਣ ਪ੍ਰਦਰਸ਼ਨ ਆਧਾਰਿਤ ਪੇਆਊਟ ਮਾਡਲ ਲਿਆਂਦਾ ਜਾ ਰਿਹਾ ਹੈ। ਇਸਦੇ ਨਾਲ ਹੀ, ਕ੍ਰਿਏਟਰਸ ਆਪਣੀ ਰੀਲ, ਵੀਡੀਓ, ਫੋਟੋ ਅਤੇ ਟੈਕਸਟ ਪੋਸਟ ਤੋਂ ਪਹਿਲਾ ਵਾਂਗ ਹੀ ਕਮਾਈ ਕਰ ਸਕਣਗੇ। ਇਸਦੇ ਨਾਲ ਹੀ ਮੈਟਾ ਸਾਰੇ ਕ੍ਰਿਏਟਰਸ ਨੂੰ ਨਵਾਂ ਇਨਸਾਈਟ ਟੈਬ ਦਾ ਐਕਸੈਸ ਦੇਵੇਗਾ, ਜਿਸ ਨਾਲ ਉਹ ਅਲੱਗ-ਅਲੱਗ ਕੰਟੈਟ ਫਾਰਮੈਂਟ ਅਤੇ ਪੋਸਟ ਤੋਂ ਹੋਈ ਕਮਾਈ ਨੂੰ ਆਸਾਨੀ ਨਾਲ ਟ੍ਰੈਕ ਕਰ ਸਕਣਗੇ।
Monetization program ਲਈ ਇਸ ਤਰ੍ਹਾਂ ਕਰੋ ਅਪਲਾਈ: Monetization program ਫਿਲਹਾਲ ਬੀਟਾ ਮੋਡ 'ਤੇ ਹੈ। ਮੈਟਾ ਫਿਲਹਾਲ 10 ਲੱਖ ਕ੍ਰਿਏਟਰਸ ਦੇ ਨਾਲ ਨਵੇਂ ਪ੍ਰੋਗਰਾਮ ਨੂੰ ਟੈਸਟ ਕਰ ਰਿਹਾ ਹੈ। ਅਗਲੇ ਸਾਲ ਤੱਕ ਇਸਨੂੰ ਸਾਰਿਆਂ ਲਈ ਪੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:-