ਫਰੀਦਕੋਟ: ਕਹਿੰਦੇ ਹਨ ਕਿ ''ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ'' ਇਹ ਹਕੀਕਤ ਦੇਖਣ ਨੂੰ ਮਿਲੀ ਹੈ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਜਿੱਥੋਂ ਦੇ ਇੱਕ ਅਪਾਹਜ ਨੌਜਵਾਨ ਦੀ ਆਵਾਜ ਨੇ ਉਕਤ ਲਾਈਨਾਂ ਰਾਹੀਂ ਹਰ ਤੰਦਰੁਸਤ ਨੌਜਵਾਨਾਂ ਨੂੰ ਪਿੱਛੇ ਛੱਡ ਦਿੱਤਾ ਜਿਹੜੇ ਸਭ ਕੁੱਝ ਕਰ ਸਕਦੇ ਹਨ, ਪਰ ਫਿਰ ਵੀ ਕੁੱਝ ਨਹੀਂ ਕਰ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਸੇਵਕ ਬਰਗਾੜੀ ਨੇ ਕਿਹਾ ਕਿ ਉਹ ਅਪੰਗ ਹੋਣ ਦੇ ਬਾਵਯੂਦ ਬਹੁਤ ਉੱਚੀ ਸੋਚ ਰੱਖਦਾ ਹੈ। ਉਸ ਨੂੰ ਗਾਉਣ ਦਾ ਬਹੁਤ ਸ਼ੋਂਕ ਹੈ, ਪਰ ਘਰ ਦੀ ਗਰੀਬੀ ਕਾਰਨ ਉਹ ਅਪੰਗ ਹੋਣ ਦੇ ਬਾਵਯੂਦ ਆਪਣੇ ਪਰਿਵਾਰ ਲਈ ਪਿੰਡਾਂ ਵਿੱਚ ਦੁਕਾਨਾਂ ਆਦਿ ਦੀ ਮਸ਼ਹੂਰੀ ਲਈ ਕੰਮ ਕਰਦਾ ਸਕੂਲੀ ਬੱਚਿਆਂ ਦੀਆਂ ਸਕੂਲਾਂ ਵਿੱਚ ਜਾ ਕੇ ਕਿਤਾਬਾਂ ਦੀਆਂ ਜਿਲਦਾਂ ਵਗੈਰਾ ਦੇ ਕੰਮ ਕਰਕੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਹੈ। ਗੁਰਸੇਵਕ ਸਿੰਘ ਨਾਮ ਦਾ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਆਪ ਵੀ ਅਪਾਹਜ ਹੈ ਅਤੇ ਉਸ ਦੀ ਪਤਨੀ ਵੀ ਅਪਾਹਜ ਹੈ। ਫਿਰ ਵੀ ਉੱਚੀ ਸੋਚ ਰੱਖੀ ਬੈਠਾ ਹੈ।
ਦੇਸ਼ ਦਾ ਨਾਮ ਪੂਰੀਂ ਦੁਨੀਆਂ ਵਿੱਚ ਰੁਸ਼ਨਾਏਗਾ
ਗੁਰਸੇਵਕ ਸਿੰਘ ਨੇ ਕਿਹਾ ਕਿ ਜੇਕਰ ਉਸ ਦੀ ਕੋਈ ਮੱਦਦ ਕਰ ਦੇਵੇ ਕੰਪਨੀ, ਐਨ ਆਰ ਆਈ ਜਾਂ ਸਰਕਾਰ ਤਾਂ ਉਹ ਉਨ੍ਹਾਂ ਦੇ ਮਦਦ ਦਾ ਭਰੋਸਾ, ਵਿਸ਼ਵਾਸ ਨਹੀਂ ਤੋੜੇਗਾ, ਜੋ ਲੰਬੀ ਸੋਚ ਸੋਚੀ ਬੈਠਾ ਉਹ ਪੂਰੀ ਕਰਕੇ ਆਪਣੇ ਜ਼ਿਲ੍ਹੇ ਦਾ, ਪੰਜਾਬ ਦਾ ਅਤੇ ਦੇਸ਼ ਦਾ ਨਾਮ ਪੂਰੀਂ ਦੁਨੀਆਂ ਵਿੱਚ ਰੁਸ਼ਨਾਏਗਾ ਅਤੇ ਖਾਸ ਕਰਕੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਬਣੇਗਾ, ਜੋ ਜਲਦ ਹਿੰਮਤ ਹਾਰ ਜਾਂਦੇ ਹਨ। ਨੌਜਵਾਨਾਂ ਨੂੰ ਚੰਗੇ ਰਸਤੇ ਤੋਰਨ ਦੀ ਕੋਸ਼ਿਸ ਕਰੇਗਾ।
ਉੱਚਾ ਨਿਸ਼ਾਨਾ ਅਤੇ ਵੱਡਾ ਸੁਪਨਾ
ਗੁਰਸੇਵਕ ਸਿੰਘ ਨੇ ਦੱਸਿਆ ਕਿ ਮੇਰੇ ਪਰਿਵਾਰ ਵਿੱਚ ਮੇਰੀ ਪਤਨੀ, ਦੋ ਬੱਚੇ ਅਤੇ ਮਾਂ, ਉਹ ਪੰਜ ਜਣੇ ਹਨ ਅਤੇ ਪਿਤਾ ਦੀ ਮੌਤ ਹੋ ਚੁੱਕੀ ਹੈ। ਗੁਰਸੇਵਕ ਨੇ ਕਿਹਾ ਉਨ੍ਹਾਂ ਦਾ ਜਿੰਦਗੀ ਵਿੱਚ ਅੱਗੇ ਵਧਣ ਦਾ ਬਹੁਤ ਉੱਚਾ ਨਿਸ਼ਾਨਾ ਹੈ ਅਤੇ ਸੁਪਨਾ ਬਹੁਤ ਵੱਡਾ ਹੈ। ਇਹ ਵੀ ਕਿਹਾ ਕਿ ਬੇਸ਼ੱਕ ਉਹ ਸਰੀਰਕ ਪੱਖੋਂ ਅਧੂਰਾ ਹੈ, ਪਰ ਉਨਸ ਨੇ ਆਪਣੇ ਆਪ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਅਪਾਹਿਜ ਹੈ। ਉਨ੍ਹਾਂ ਕਿਹਾ ਕਿ ਜਿੰਨੀ ਵੀ ਉਨ੍ਹਾਂ ਮਿਹਨਤ ਹੁੰਦੀ ਹੈ, ਉਹ ਵੱਧ ਤੋਂ ਵੱਧ ਕਰਦਾ ਹੈ। ਉਸ ਨੇ ਕਿਹਾ ਕਿ ਜੇਕਰ ਉਸਨੂੰ ਥੋੜੀ ਜੀ ਸਪੋਰਟ ਮਿਲ ਜਾਵੇ ਤਾਂ ਜਿਹੜਾ ਆਪਣਾ ਪੰਜਾਬੀ ਸੱਭਿਆਚਾਰ ਹੈ, ਉਸ ਦੀ ਸੇਵਾ ਕਰ ਸਕਾ। ਉਹਦੇ ਪਹਿਲਾਂ 8-9 ਗਾਣੇ ਚੱਲੇ ਹਨ, ਉਹਦਾ ਬਹੁਤ ਚੰਗਾ ਰਿਸਪੌਂਸ ਮਿਲਿਆ ਹੈ।