ਆਪਸ ਵਿੱਚ ਹੀ ਭਿੜੇ ਕਾਂਗਰਸੀ ਲੀਡਰ - Congress leaders punjab latest news
🎬 Watch Now: Feature Video
ਬਠਿੰਡਾ: ਨਵਦੀਪ ਸਿੰਘ ਗੋਲਡੀ ਹਲਕਾ ਪ੍ਰਧਾਨ ਯੂਥ ਕਾਂਗਰਸ ਤਲਵੰਡੀ ਸਾਬੋ ਨੇ ਕਾਂਗਰਸੀ ਨੇਤਾ ਖੁਸ਼ਬਾਜ ਜਟਾਣਾ 'ਤੇ ਗੰਭੀਰ ਆਰੋਪ ਲਗਾਉਂਦੇ ਕਿਹਾ ਕਿ ਖੁਸ਼ਬਾਜ ਉਨ੍ਹਾਂ 'ਤੇ ਝੂਠਾ ਮੁਕੱਦਮਾ ਦਰਜ ਕਰਵਾ ਸਕਦੇ ਹਨ। ਨਵਦੀਪ ਸਿੰਘ ਦੱਸਿਆ ਕਿ ਉਹ ਕਾਂਗਰਸ ਪਾਰਟੀ ਤੋਂ ਦਿਹਾਤੀ ਹਲਕੇ ਦੇ ਪ੍ਰਧਾਨ ਦਾ ਚੋਣ ਲੜ ਰਹੇ ਹਨ ਪਰ ਖੁਸ਼ਬਾਜ ਜਟਾਣਾ ਨਹੀਂ ਚਾਹੁੰਦੇ ਕਿ ਉਹ ਚੋਣ ਲੜਨ। ਉਨ੍ਹਾਂ ਨੇ ਦੱਸਿਆ ਕਿ ਰੋੜੀ ਰੋਡ 'ਤੇ ਉਨ੍ਹਾਂ ਦੀ ਜੱਦੀ ਜਾਇਦਾਦ ਹੈ, ਜਿਸ ਦਾ ਕੇਸ ਵੀ ਕੋਰਟ 'ਚ ਚੱਲ ਰਿਹੈ ਤੇ ਕੋਰਟ ਨੇ ਸਟੇਅ ਦੇ ਦਿੱਤੀ ਹੈ। ਨਵਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਘਰ ਦੇ ਵਾਰ-ਵਾਰ ਚੱਕਰ ਲਾ ਰਹੀ ਹੈ। ਉਨ੍ਹਾਂ ਉੱਤੇ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਉਹ ਇਹ ਗੱਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹ ਇਸ ਬਾਰੇ ਜਾਣਕਾਰੀ ਦੇਣਗੇ ਤਾਂ ਕਿ ਉਨ੍ਹਾਂ ਨਾਲ ਧੱਕਾ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਲੋੜ ਪੈਣ 'ਤੇ ਉਹ ਜਿਹੜੇ ਬੰਦੇ ਉਨ੍ਹਾਂ ਤੇ ਦਬਾਅ ਪਾ ਰਹੇ ਹਨ ਉਨ੍ਹਾਂ ਦਾ ਕਾਲਾ ਚਿੱਠਾ ਉਜਾਗਰ ਕਰਨਗੇ ਪਰ ਅਜੇ ਉਹ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਕੱਟੜ ਕਾਂਗਰਸੀ ਹਨ ਅਤੇ ਨਵਦੀਪ ਨੇ ਦੱਸਿਆ ਸੀ ਉਹ ਚੋਣਾਂ ਦੀ ਤਿਆਰੀ ਵਿੱਚ ਜੁੱਟ ਗਏ ਹਨ ਅਤੇ ਅੱਜ ਉਨ੍ਹਾਂ ਨੂੰ ਚੋਣ ਨਿਸ਼ਾਨ ਜਾਰੀ ਹੋ ਜਾਵੇਗਾ। ਉਹ ਚੋਣ ਹਰ ਹਾਲਤ ਵਿੱਚ ਲੜਨਗੇ।