ਕਿਸਾਨ ਜਥੇਬੰਦੀਆਂ ਦੀ ਲੋਕਾਂ ਨੂੰ ਅਪੀਲ, ਨਿੱਜੀ ਕੰਪਨੀਆਂ ਨੂੰ ਛੱਡ ਸਰਕਾਰੀ ਕੰਪਨੀਆਂ ਨੂੰ ਅਪਣਾਉਣ - ਨਿੱਜੀ ਮੋਬਾਈਲ ਕੰਪਨੀ ਅਤੇ ਨਿੱਜੀ ਪੈਟਰੋਲ ਪੰਪਾਂ ਦੇ ਵਿਰੁੱਧ ਲਾਮਬੰਦ ਹੋਣ ਦੀ ਅਪੀਲ
🎬 Watch Now: Feature Video
ਰੂਪਨਗਰ: ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹੁਣ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਨਿੱਜੀ ਮੋਬਾਈਲ ਕੰਪਨੀ ਅਤੇ ਨਿੱਜੀ ਪੈਟਰੋਲ ਪੰਪਾਂ ਅਤੇ ਹੋਰ ਨਿੱਜੀ ਅਧਾਰਿਆਂ ਦੇ ਵਿਰੁੱਧ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੇ ਇਨ੍ਹਾਂ ਪੂੰਜੀਪਤੀਆਂ ਦਾ ਬਾਈਕਾਟ ਕਰਨ ਅਤੇ ਸਰਕਾਰੀ ਕੰਪਨੀਆਂ ਨੂੰ ਅਪਣਾਉਣ ਦੀ ਗੱਲ ਆਖੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਨਿੱਜੀ ਕੰਪਨੀਆਂ ਵੱਲੋਂ ਪਹਿਲਾਂ ਲੋਕਾਂ ਨੂੰ ਫ੍ਰੀ ਸਿਮ ਕਾਰਡ ਦੇ ਕੇ ਜਾਲ 'ਚ ਫਸਾਇਆ ਗਿਆ। ਹੁਣ ਇਹ ਮੋਬਾਈਲ ਸਭ ਤੋਂ ਮਹਿੰਗੇ ਨੈਟਵਰਕ ਹੋ ਚੁੱਕੇ ਹਨ।