ਕਿਸਾਨਾਂ ਨੇ ਫ਼ਸਲਾਂ ਦੇ ਭਵਿੱਖ ਲਈ ਪਾਣੀ ਬਚਾਉਣ ਲਈ ਕੀਤੀ ਅਹਿਮ ਮੀਟਿੰਗ - ਸਤਨਾਮ ਸਿੰਘ ਸਾਹਨੀ
🎬 Watch Now: Feature Video
ਜਲੰਧਰ: ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸਮੂਹ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚੈਨਆਣਾ ਸਾਹਿਬ ਬੰਗਾ ਰੋਡ ਫਗਵਾੜਾ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ, ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਅਤੇ ਅਵਤਾਰ ਸਿੰਘ ਗੁਡਗੁਰੇ ਨੇ ਸ਼ਿਰਕਤ ਕੀਤੀ। ਮੀਟਿੰਗ ਦੋਰਾਨ ਅਵਤਾਰ ਸਿੰਘ ਗੁਡਗੁਰੇ ਨੇ ਕਿਹਾ ਕਿ ਪਾਣੀ ਦਾ ਜੋ ਪੱਧਰ ਦਿਨ-ਬ-ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨਾ ਨੂੰ ਇਸ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕਾਫੀ ਫਾਈਦਾ ਹੋਵੇਗਾ ਉਥੇ ਹੀ ਪਾਣੀ ਦੀ ਬਚਤ ਵੀ ਹੋਵਗੀ।