ਆਂਧਰਾ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ ਸ੍ਰੀਕਾਨਾ ਰਘੁਪਤੀ ਆਪਣੇ ਪਰਿਵਾਰ ਨਾਲ ਦਰਬਾਰ ਸਾਹਿਬ ਹੋਏ ਨਤਮਸਤਕ - ਆਂਧਰਾ ਪ੍ਰਦੇਸ਼ ਦੇ ਸਾਬਕਾ ਡਿਪਟੀ
🎬 Watch Now: Feature Video

ਅੰਮ੍ਰਿਤਸਰ ਵਿਖੇ ਆਂਧਰਾ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ ਸ੍ਰੀਕਾਨਾ ਰਘੁਪਤੀ (Ex-Deputy Speaker of Andhra Pradesh Sri Kona Raghupathi) ਆਪਣੀ ਪਤਨੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਇੱਥੇ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਰਸਭੀਨੀ ਬਾਣੀ ਦਾ ਆਨੰਦ ਮਾਣਿਆ ਅਤੇ ਗੁਰੂ ਘਰ ਦਾ ਲੰਗਰ ਪੰਗਤ ਵਿਚ ਬੈਠ ਕੇ ਛੱਕਿਆ। ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ ਸ੍ਰੀਕਾਨਾ ਰਘੁਪਤੀ ਨੇ ਕਿਹਾ ਕਿ ਸੰਸਾਰ ਭਰ ਦੇ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਮਨ ਨੂੰ ਅਲੌਕਿਕ ਸਾਂਤੀ ਮਿਲੀ ਹੈ ਜਿਸ ਦੇ ਚੱਲਦੇ ਅੱਜ ਪਰਿਵਾਰ ਨਾਲ ਗੁਰੂ ਘਰ ਪਹੁੰਚ ਬਹੁਤ ਹੀ ਖੁਸ਼ੀ ਮਿਲੀ ਹੈ ਅਤੇ ਪੰਗਤ ਵਿਚ ਬੈਠ ਸੰਗਤ ਨਾਲ ਲੰਗਰ ਛਕ ਕੇ, ਇਥੋ ਦੇ ਕਲਚਰ ਨਾਲ ਬਹੁਤ ਆਨੰਦ ਮਿਲਿਆ। ਇਕ ਅਜਿਹਾ ਧਰਮ ਜਿਸ ਵਿਚ ਕੋਈ ਭੇਦਭਾਵ ਨਹੀਂ ਅਤੇ ਸਭ ਨਾਲ ਸਮਾਨਤਾ ਨਾਲ ਪਿਆਰ ਨਾਲ ਲੋਕ ਮਿਲ ਜੁਲ ਕੇ ਸੇਵਾ ਕਰਦੇ ਅਤੇ ਗੁਰੂ ਘਰ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ।