ਦੁਰਗਿਆਨਾ ਪ੍ਰਬੰਧਕ ਕਮੇਟੀ ਵੱਲੋਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ - ਅੰਮ੍ਰਿਤਸਰ ਦੀ ਤਾਜ਼ਾ ਖਬਰ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਸ੍ਰੀ ਦੁਰਗਿਆਣਾ ਪ੍ਰਬੰਧਕ ਕਮੇਟੀ ਵੱਲੋਂ ਦਸਹਿਰੇ ਦਾ ਤਿਉਹਾਰ ਬੜ੍ਹੇ ਉਤਸ਼ਾਹ ਅਤੇ ਸ਼ਰਧਾ ਨਾਲ ਦੁਰਗਿਆਣਾ ਕਮੇਟੀ ਦੇ ਮੈਦਾਨ ਦੇ ਵਿਚ ਮਨਾਇਆ ਗਿਆ। ਸ੍ਰੀ ਦੁਰਗਿਆਣਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ 120 ਫੁੱਟ ਰਾਵਣ ਤਿਆਰ ਕੀਤਾ ਗਿਆ ਸੀ। ਇਸ ਵਾਰ ਦੱਸ ਵਿਧੀ ਰਾਵਣ ਹੀ ਬਣਾਏ ਗਏ ਸੀ। ਇਸ ਨਾਲ ਅੱਜ ਲੰਗੂਰ ਮੇਲੇ ਦੀ ਸਮਾਪਤੀ ਵੀ ਹੋ ਗਈ। ਸ੍ਰੀ ਦੁਰਗਿਆਣਾ ਕਮੇਟੀ ਦੇ ਦੁਸਹਿਰੇ ਦੇ ਮੌਕੇ ਤੇ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਂਤਾ ਚਾਵਲਾ ਦੀ ਅਗੁਵਾਈ ਹੇਠ ਸਾਰੀਆਂ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਇੱਕੋ ਮੰਚ 'ਤੇ ਇਕੱਠੇ ਹੋ ਕੇ ਅੱਜ ਰਾਵਨ ਨੂੰ ਅਗਨੀ ਭੇਂਟ ਕੀਤਾ ਗਿਆ ਇਸ ਮੌਕੇ ਆਏ ਹੋਏ ਆਗੂਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਇਸ ਅਵਸਰ ਤੇ ਮੁਬਾਰਕਬਾਦ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਸਮਾਜ ਦੀ ਭਲਾਈ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। Amritsar latest news in Punjabi.