ਸੰਗਰੂਰ ਦੇ ਪਿੰਡ ਗੁਰਦਾਸਪੁਰ ਦੀ ਪੰਚਾਇਤ ਮੈਂਬਰਾਂ ਵਿਚਾਲੇ ਹੋਈ ਤਕਰਾਰ - Gurdaspur village in Sangrur
🎬 Watch Now: Feature Video
ਸੰਗਰੂਰ: ਪਿੰਡ ਗੁਰਦਾਸਪੁਰ 'ਚ ਪਿੰਡ ਦੀ ਪੰਚਾਇਤ (Village Panchayat) 'ਚ ਮਹਿਲਾ ਸਰਪੰਚ ਅਤੇ ਮਹਿਲਾ ਪੰਚਾਇਤ ਮੈਂਬਰ ਵਿਚਾਲੇ ਤਕਰਾਰ (Dispute between Panchayat members) ਨੂੰ ਲੈ ਕੇ ਲੜਾਈ ਹੋ ਗਈ। ਇਸ ਦੌਰਾਨ ਦੋਵੇਂ ਜ਼ਖ਼ਮੀ ਸੰਗਰੂਰ ਦੇ ਹਸਪਤਾਲ (Sangrur Hospital) 'ਚ ਜ਼ੇਰੇ ਇਲਾਜ ਹਨ। ਇਸ ਮੌਕੇ ਪੰਚਾਇਤ ਮੈਂਬਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਦੇ ਪਿੰਡ ਗੁਰਦਾਸਪੁਰ ਵਿੱਚ ਭਾਜਪਾ ਦਾ ਬੂਥ (BJP booth) ਬਣਾਉਣ ਦੀ ਸਜ਼ਾ ਇਸ ਕੁੱਟਮਾਰ ਨਾਲ ਮਿਲੀ ਹੈ। ਦੂਜੇ ਪਾਸੇ ਸਰਪੰਚ ਦਾ ਕਹਿਣਾ ਹੈ ਕਿ ਉਸ ਨਾਲ ਭਰੀ ਪੰਚਾਇਤ ਵਿੱਚ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਦੇ ਕੱਪਰੇ ਪਾੜੇ ਗਏ ਹਨ।