ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ - ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਿਲ੍ਹਾ ਰੋਪੜ
🎬 Watch Now: Feature Video
ਰੂਪਨਗਰ: ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਿਲ੍ਹਾ ਰੋਪੜ ਦੀ ਟੀਮ ਵਲੋਂ ਕਿਸਾਨਾਂ ਦੀ ਬਰਬਾਦ ਹੋਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਰੂਪਨਗਰ ਦਫਤਰ ਦੇ ਬਾਹਰ ਕੀਤਾ ਗਿਆ। ਜਿੱਥੇ ਵੱਡੀ ਤਦਾਦ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰੀ ਉਨ੍ਹਾਂ ਉੱਤੇ ਦੂਹਰੀ ਮਾਰ ਪਈ ਹੈ। ਪਹਿਲਾਂ ਪਸ਼ੂਆਂ ਦੇ ਵਿੱਚ ਲਿਪੀ ਸਕਿਨ ਦੀ ਬਿਮਾਰੀ ਦੇ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਪਤਲੀ ਹੋਈ ਅਤੇ ਹੁਣ ਝੋਨੇ ਦੀ ਫਸਲ ਜੋ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਉਸ ਦੇ ਨਾਲ ਉਨ੍ਹਾਂ ਦੀ ਆਰਥਿਕ ਕਮਰ ਟੁੱਟ ਚੁੱਕੀ ਹੈ ਅਤੇ ਸਰਕਾਰ ਨੂੰ ਵਾਰ-ਵਾਰ ਇਸ ਮੁੱਦੇ ਉੱਤੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਵੀ ਸੌਂਪੇ ਗਏ ਹਨ ਜੋ ਗਿਰਦਾਵਰੀ ਕਰਵਾਉਣ ਸੰਬੰਧੀ ਸਨ ਪਰ ਫਿਲਹਾਲ ਕੋਈ ਉਸ ਉੱਤੇ ਗ਼ੌਰ ਨਹੀਂ ਕੀਤੀ ਜਾ ਰਿਹਾ।