ਗੈਸਟ ਹਾਊਸ ਦੇ ਬਾਹਰ ਇਲਾਕਾ ਨਿਵਾਸੀਆਂ ਨੇ ਕੀਤਾ ਪ੍ਰਦਰਸ਼ਨ - ਬਲੈਸਿੰਗ ਗੈਸਟ ਹਾਊਸ ਵਿੱਚ ਦੇਹ ਵਪਾਰ ਦਾ ਧੰਦਾ ਚੱਲਦਾ
🎬 Watch Now: Feature Video
ਜਲੰਧਰ: ਰੇਲਵੇ ਰੋਡ 'ਤੇ ਸਥਿਤ ਬਲੈਸਿੰਗ ਗੈਸਟ ਹਾਊਸ ਦੇ ਬਾਹਰ ਇਲਾਕਾ ਨਿਵਾਸੀਆਂ ਨੇ ਜਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀਆਂ ਮਹਿਲਾ ਨਿਸ਼ਚਿਤ ਕੋਰ ਨੇ ਦੱਸਿਆ ਕਿ ਬਲੈਸਿੰਗ ਗੈਸਟ ਹਾਊਸ ਵਿੱਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਰੋਜ਼ਾਨਾ ਯੁਵਾ ਕੁੜੀ ਲੈ ਕੇ ਆਉਂਦੇ ਹਨ, ਜੋ ਕਿ ਗਲੀ ਵਿੱਚ ਮੋਟਰਸਾਇਕਲ ਖੜ੍ਹੇ ਕਰਕੇ ਗੈਸਟ ਹਾਊਸ ਵਿੱਚ ਚਲੇ ਜਾਂਦੇ ਹਨ। ਇਸ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਖ਼ਿਲਾਫ਼ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ। ਇਸ ਸਬੰਧੀ ਏਸੀਪੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਰੋਡ 'ਤੇ ਸਥਿਤ 1 ਗੈਸਟ ਹਾਊਸ 'ਤੇ ਲੜਾਈ ਹੋ ਰਿਹਾ ਹੈ। ਉਨ੍ਹਾਂ ਮੌਕੇ 'ਤੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਥਾਣੇ ਵਿੱਚ ਲੈ ਗਏ ਹਨ। ਰੁਲਿਸ ਨੇ ਗੈਸਟ ਹਾਊਸ ਦੀ ਡੀਵੀਆਰ ਵੀ ਉਨ੍ਹਾਂ ਨੇ ਕਬਜ਼ੇ ਵਿਚ ਲੈ ਲਿਆ ਹੈ। ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।