ETV Bharat / entertainment

ਨਵੇਂ ਗਾਣੇ ਲਈ ਇਕੱਠੇ ਹੋਏ ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ, ਜਲਦ ਹੋਵੇਗਾ ਰਿਲੀਜ਼ - NEW SONG PREETI SAPRU

ਹਾਲ ਹੀ ਵਿੱਚ ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ ਨੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ।

ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ
ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 29, 2025, 12:20 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਲਗਾਤਾਰਤਾ ਨਾਲ ਅਪਣੇ ਵਿਲੱਖਣ ਵਜ਼ੂਦ ਅਤੇ ਸ਼ਾਨਦਾਰ ਗਾਇਕੀ ਦਾ ਲੋਹਾ ਮੰਨਵਾ ਰਹੇ ਹਨ ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ, ਜੋ ਅਪਣੇ ਇੱਕ ਹੋਰ ਗਾਣੇ 'ਪ੍ਰੀਤੀ ਸਪਰੂ' ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਜੁਗਲਬੰਦੀ ਦਾ ਇਜ਼ਹਾਰ ਕਰਵਾਉਂਦਾ ਇਹ ਦੋਗਾਣਾ ਟ੍ਰੈਕ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

'ਸਪੀਡ ਰਿਕਾਰਡਸ' ਅਤੇ 'ਮੀਰੂ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਦੋਗਾਣਾ ਅਤੇ ਬੀਟ ਸੋਂਗ ਨੂੰ ਅਵਾਜ਼ਾਂ ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ੲਰਿਸ ਵੱਲੋਂ ਤਿਆਰ ਕੀਤਾ ਗਿਆ ਹੈ।

ਅਗਾਮੀ 03 ਫ਼ਰਵਰੀ ਨੂੰ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਲਾਂਚ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਕੈਵੀ ਰਿਆਜ਼ ਵੱਲੋਂ ਅੰਜ਼ਾਮ ਦਿੱਤੀ ਹੈ, ਜੋ ਅੱਜਕੱਲ੍ਹ ਸੰਗੀਤਕ ਸਫਾਂ ਦਾ ਗੀਤਕਾਰ ਅਤੇ ਗਾਇਕ ਦੇ ਰੂਪ ਵਿੱਚ ਵੱਡਾ ਅਤੇ ਚਰਚਿਤ ਨਾਂਅ ਬਣਦੇ ਜਾ ਰਹੇ ਹਨ।

ਪਾਲੀਵੁੱਡ ਦੀ ਮਸ਼ਹੂਰ ਅਤੇ ਦਿੱਗਜ ਅਦਾਕਾਰਾ ਪ੍ਰੀਤੀ ਸਪਰੂ ਦੀ ਖੂਬਸੂਰਤੀ ਅਤੇ ਖਾਸ ਅਦਾਵਾਂ ਨੂੰ ਸਮਰਪਿਤ ਕੀਤੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ ਨੂੰ ਹੋਰ ਪ੍ਰਭਾਵੀ ਰੂਪ ਦੇਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਅਵੀਰਾ ਸਿੰਘ ਮਸ਼ਾਨ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਗਾਇਕੀ ਦੇ ਨਾਲ-ਨਾਲ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਹਨ ਗਾਇਕ ਗੁਲਾਬ ਸਿੱਧੂ, ਜੋ ਇਸ ਤੋਂ ਪਹਿਲਾਂ ਵੀ ਗੁਰਲੇਜ਼ ਅਖ਼ਤਰ ਨਾਲ ਹਿੱਟ ਰਹੇ ਕਈ ਗਾਣਿਆਂ ਲਈ ਕਲੋਬ੍ਰੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਕ੍ਰੀਮ', 'ਚੌਬਰ, '60 ਪੌਂਡ' ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਓਧਰ ਗਾਇਕੀ ਫ੍ਰੰਟ ਦੀ ਗੱਲ ਕਰੀਏ ਤਾਂ ਵਿਵਾਦਾਂ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ ਦੇ ਸੰਗੀਤਕ ਗਲਿਆਰਿਆਂ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਹਨ ਗਾਇਕ ਗੁਲਾਬ ਸਿੱਧੂ, ਜੋ ਸੋਲੋ ਅਤੇ ਦੋਗਾਣਾ ਦੋਹਾਂ ਹੀ ਗਾਇਕੀ ਸ਼ੈਲੀਆਂ 'ਚ ਅਪਣੀ ਅਨੂਠੀ ਗਾਇਨ ਕਾਬਲੀਅਤ ਦਾ ਅਹਿਸਾਸ ਸੁਣਨ ਅਤੇ ਵੇਖਣ ਵਾਲਿਆਂ ਨੂੰ ਕਰਵਾ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.