ਭੱਲਕੇ ਤੋਂ ਕਲਮ ਛੋਡ ਪ੍ਰਦਰਸ਼ਨ ਤੇ ਡੀਸੀ ਦਫ਼ਤਰ ਦੇ ਮੁਲਾਜ਼ਮ
ਫਰੀਦਕੋਟ:ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਫਰੀਦਕੋਟ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਕਮਿਸ਼ਨਰ ਦਫ਼ਤਰ (DC Office)ਫਰੀਦਕੋਟ ਦਾ ਘਿਰਾਓ ਕਰ ਡਵੀਜਨ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਮੁਲਾਜ਼ਮ ਆਗੂ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ 4 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਪਰ ਬੀਤੀ ਦਿਨੀਂ ਸਰਕਾਰ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ ਜੋ ਅੱਜ ਖਤਮ ਹੋ ਗਿਆ।ਮੁਲਾਜ਼ਮ(Employee)ਆਗੂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆ ਤਾਂ ਕੱਲ੍ਹ ਤੋਂ ਸਰਕਾਰੀ ਦਫ਼ਤਰਾਂ ਨੂੰ ਜਿੰਦਰੇ ਲਗਾ ਕੇ ਕੰਮਕਾਰ ਠੱਪ ਕੀਤਾ ਜਾਵੇਗਾ।