ਪੈਟਰੋਲ ਪੰਪ 'ਤੇ ਦਿਨ ਦਿਹਾੜੇ ਹੋਈ ਲੁੱਟ - ਲੁਟੇਰੇ ਤੇਲ ਪੁਆਉਣ
🎬 Watch Now: Feature Video
ਫਿਰੋਜ਼ਪੁਰ:ਚੋਰਾਂ ਦੇ ਹੌਂਸਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ।ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ਤੇ ਸਥਿਤ ਪੈਟਰੋਲ ਪੰਪ 'ਤੇ ਦਿਨ ਦਿਹਾੜੇ(Daytime) ਹਥਿਆਰਾਂ ਦੀ ਨੋਕ ਉਤੇ 68 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਹਨ ਪਰ ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਪਿੰਡ ਜੀਵਾਂ ਅਰਾਈਂ ਵਿਖੇ ਭੀਮ ਕੰਬੋਜ ਦੇ ਪੈਟਰੋਲ ਪੰਪ (petrol pump) ਉੱਪਰ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਤੇਲ ਪੁਆਉਣ ਦੇ ਬਹਾਨੇ ਆਉਂਦੇ ਹਨ ਅਤੇ ਪਿਸਤੌਲ ਅਤੇ ਤਲਵਾਰ ਦੀ ਨੌਕ ਤੇ ਪੰਪ ਦੇ ਸੇਲਜ਼ ਕੈਸ਼ੀਅਰ ਤੋਂ 68 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ।