CCTV VIDEO: ਹੋਟਲ ਵਿੱਚ ਗਿਆ ਕਮਰਾ ਲੈਣ, LED ਲੈ ਕੇ ਹੋਇਆ ਫਰਾਰ - customer stolen leds in hotel
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਨੈਣਾ ਦੇਵੀ ਰੋਡ ਨੇੜੇ ਖਾਲਸਾ ਸਕੂਲ ਨਜਦੀਕ ਇੱਕ ਹੋਟਲ ਵਿੱਚੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਕਿਸੇ ਅਣਪਛਾਤੇ ਚੋਰ ਵੱਲੋਂ ਹੋਟਲ ਦੇ ਕਮਰਿਆਂ ਵਿੱਚ ਲੱਗੇ 7 ਐਲਈਡੀ, ਕੰਬਲ ਅਤੇ ਚਾਦਰਾਂ ਜਿਨ੍ਹਾਂ ਦੀ ਕੀਮਤ ਲਗਭਗ 1.60 ਲੱਖ ਦੱਸੀ ਜਾ ਰਹੀ ਹੈ ਚੋਰੀ ਕਰ ਕੇ (customer stolen leds in hotel) ਲਏ ਗਏ ਹਨ। ਜਾਣਕਾਰੀ ਦਿੰਦੇ ਹੋਏ ਹੋਟਲ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਇਕ ਗਾਹਕ ਉਸ ਕੋਲ ਆਇਆ ਅਤੇ ਰਾਤ ਰਹਿਣ ਲਈ ਕਮਰਾ ਕਿਰਾਏ 'ਤੇ ਲਿਆ। ਉਸ ਵੱਲੋਂ ਕਰੀਬ ਅੱਧੀ ਰਾਤ ਨੂੰ ਪੂਰੇ ਹੋਟਲ ਦੀ ਰੇਕੀ ਕੀਤੀ ਅਤੇ ਮੌਕਾ ਦੇਖ ਕੇ ਕਮਰਿਆਂ ਵਿੱਚ ਲੱਗੇ 7 ਐਲਈਡੀ ,ਕੰਬਲ ਅਤੇ ਚਾਦਰਾ ਚੋਰੀ ਕਰ ਲੈ ਗਏ। ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।