ਬੀਐਮਸੀ ਚੌਕ ਫਲਾਈਓਵਰ 'ਤੇ ਆਈ ਤਰੇੜ, ਨਿਗਮ ਕਮਿਸ਼ਨਰ ਨੇ ਲਿਆ ਜਾਇਜ਼ਾ - ਏਸੀਪੀ ਹਰਵਿੰਦਰ ਭੱਲਾ
🎬 Watch Now: Feature Video
ਜਲੰਧਰ: ਬੀਐਮਸੀ ਚੌਂਕ ਫਲਾਈਓਵਰ ਦੇ ਇਕ ਹਿੱਸੇ ਵਿੱਚ ਮੰਗਲਵਾਰ ਨੂੰ ਤਰੇੜ ਆ ਗਈ। ਇਸੇ ਸਬੰਧ ’ਚ ਨਗਰ ਨਿਗਮ ਦੇ ਕਮਿਸ਼ਨਰ ਆਪਣੇ ਮਹਿਕਮੇ ਦੀ ਟੀਮ ਨਾਲ ਇਥੇ ਜਾਇਜ਼ਾ ਲੈਣ ਪਹੁੰਚੇ। ਇਸ ਦੇ ਨਾਲ ਹੀ ਏਸੀਪੀ ਹਰਵਿੰਦਰ ਸਿੰਘ ਭੱਲਾ ਟ੍ਰੈਫਿਕ ਪੁਲਸ ਦੇ ਇੰਚਾਰਜ ਵੀ ਉਥੇ ਜਾਇਜ਼ਾ ਲੈਣ ਲਈ ਪਹੁੰਚੇ। ਇਸ ਦੇ ਇਲਾਵਾ ਐੱਸ. ਪੀ. ਸਿੰਗਲਾ ਜਿਨ੍ਹਾਂ ਨੇ ਫਲਾਈਓਵਰ ਬਣਾਇਆ, ਉਹ ਕੰਪਨੀ ਵੀ ਨਗਰ ਨਿਗਮ ਕਮਿਸ਼ਨਰ ਦੇ ਨਾਲ ਚੈਕਿੰਗ ਕਰਨ ਲਈ ਆਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬੀਐਮਸੀ ਫਲਾਈਓਵਰ ਦੇ ਇੱਕ ਹਿੱਸੇ ਦੀ ਸੜਕ ਧੱਸਣ ਲੱਗੀ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਇਸ ਦਾ ਜਲਦ ਹੀ ਹੱਲ ਕਢਿਆ ਜਾਵੇਗਾ।