ਡਿਊਟੀ ਦੌਰਾਨ ਆਰਾਮ ਫਰਮਾਉਂਦੇ ਨਜ਼ਰ ਆਏ ਕਲਰਕ, ਦੇਖੋ ਵੀਡੀਓ - ਅਸਸਿਸਟੈਂਟ ਕਮਿਸ਼ਨਰ ਦਾ ਕਲਰਕ
🎬 Watch Now: Feature Video
ਜਲੰਧਰ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਵਿਅਕਤੀ ਦਫਤਰ ਦੇ ਅੰਦਰ ਆਰਾਮ ਫਰਮਾਉਂਦਾ ਹੋਇਆ ਨਜਰ ਆ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਜਲੰਧਰ ਨਗਰ ਨਿਗਮ ਦੀ ਦੱਸੀ ਜਾ ਰਹੀ ਹੈ। ਜਿੱਥੇ ਅਸਸਿਸਟੈਂਟ ਕਮਿਸ਼ਨਰ ਦਾ ਕਲਰਕ ਦਫਤਰ ਅੰਦਰ ਸੁੱਤਾ ਪਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਉਨ੍ਹਾਂ ਦੇ ਆਪਣੇ ਹੀ ਸਟਾਫ਼ ਦੇ ਕਿਸੇ ਮੈਂਬਰ ਵੱਲੋਂ ਇਸ ਕਲਰਕ ਗੋਲਡੀ ਥਾਪਰ ਦੀ ਵੀਡੀਓ ਬਣਾਈ ਗਈ ਹੈ ਜੋ ਡਿਊਟੀ ਦੇ ਦੌਰਾਨ ਬਜਾਏ ਆਪਣੀ ਸੀਟ ਤੇ ਹੋਣ ਦੇ ਆਪਣੇ ਹੀ ਅਫ਼ਸਰ ਅਸਿਸਟੈਂਟ ਕਮਿਸ਼ਨਰ ਦੇ ਕਮਰੇ ਵਿੱਚ ਸੁੱਤੇ ਪਏ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਕਲਰਕ ਇਹ ਸਫ਼ਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ ਅਤੇ ਉਨ੍ਹਾਂ ਦੇ ਸਿਰ ਵਿੱਚ ਦਰਦ ਹੋ ਰਿਹਾ ਸੀ ਜਿਸ ਕਰਕੇ ਉਹ ਅਫ਼ਸਰ ਦੇ ਕਮਰੇ ਵਿੱਚ ਆਰਾਮ ਕਰ ਰਹੇ ਸੀ।
Last Updated : Apr 27, 2022, 2:23 PM IST