CBSC 12th Result: ਮੁਕਸ਼ਾ ਨੇ ਬਾਰ੍ਹਵੀਂ 'ਚੋਂ 99.4 ਫੀਸਦੀ ਅੰਕ ਕੀਤੇ ਹਾਸਲ - ਮੁਕਸ਼ਾ ਨੇ ਬਾਰ੍ਹਵੀਂ ਚੋਂ 99 4 ਫੀਸਦੀ ਅੰਕ ਕੀਤੇ ਹਾਸਲ
🎬 Watch Now: Feature Video

ਜਲੰਧਰ: ਪੂਰੇ ਦੇਸ਼ ਵਿੱਚ ਦਸਵੀਂ ਅਤੇ ਬਾਰ੍ਹਵੀਂ ਦੀਆਂ ਸੀ.ਬੀ.ਐੱਸ.ਈ. ਪ੍ਰੀਖਿਆਵਾਂ ਦਾ ਨਤੀਜਾ (CBSE Results of exams) ਆ ਗਿਆ। ਇਨ੍ਹਾਂ ਨਤੀਜਿਆਂ ਤੋਂ ਬਾਅਦ ਉਨ੍ਹਾਂ ਪਰਿਵਾਰਾਂ ਵਿੱਚ ਬੇਹੱਦ ਖੁਸ਼ੀ ਹੈ, ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਾਈ ਵਿੱਚ ਮਿਹਨਤ ਕਰਕੇ ਵਧੀਆ ਨੰਬਰ ਲਏ ਹਨ। ਜਲੰਧਰ ਦੇ ਸੋਢਲ ਰੋਡ (Sodhal Road of Jalandhar) ਸਥਿਤ ਸ਼ਿਵ ਜੋਤੀ ਸਕੂਲ (Shiv Jyoti School) ਦੀ ਮੁਕਸ਼ਾ ਨੇ ਬਾਰ੍ਹਵੀਂ ਦੇ ਸੀ.ਬੀ.ਐੱਸ.ਈ. ਨਤੀਜਿਆਂ (CBSE Results) ਵਿੱਚ 99.4 ਫ਼ੀਸਦੀ ਨੰਬਰ ਲੈ ਕੇ ਆਪਣੇ ਪਰਿਵਾਰ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਆਪਣੀ ਇਸ ਪ੍ਰਭਦੀਪ ਬਾਰੇ ਮੁਕਸ਼ਾ ਭਾਰਤ ਦਾ ਕਹਿਣਾ ਹੈ ਕਿ ਉਸ ਦੀ ਕੜੀ ਮਿਹਨਤ ਅਤੇ ਟੀਚਰਾਂ ਦੀ ਸਪੋਰਟ ਨਾਲ ਇਹ ਸਭ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਸੀ.ਏ. ਬਣਨਾ ਚਾਹੁੰਦੀ ਹੈ। ਜਿਸ ਲਈ ਉਹ ਦਿਨ-ਰਾਤ ਮਿਹਨਤ ਵੀ ਕਰ ਰਹੀ ਹੈ।