ETV Bharat / state

ਸਾਬਕਾ ਮੈਂਬਰ ਪੰਚਾਇਤ ਦੀ ਆਪਣੇ ਹੀ ਵਾਰਡ ਵਿੱਚੋਂ ਕੱਟੀ ਗਈ ਵੋਟ, ਭੜਕੇ ਪਿੰਡ ਵਾਸੀਆਂ ਨੇ ਵਿਰੋਧੀਆਂ ਉੱਤੇ ਲਾਏ ਹੇਰਾਫੇਰੀ ਦੀ ਇਲਜ਼ਾਮ - Punjab Panchayat Elections

author img

By ETV Bharat Punjabi Team

Published : 3 hours ago

ਅੰਮ੍ਰਿਤਸਰ ਵਿੱਚ ਪਿੰਡ ਬਾਬਾ ਬੁੱਧ ਸਿੰਘ ਨਗਰ ਦੇ ਸਾਬਕਾ ਪੰਚਾਇਤ ਮੈਂਬਰ ਸਮੇਤ 243 ਵੋਟਾਂ ਵਾਰਡ ਵਿੱਚ ਕੱਟ ਕੇ ਕਿਸੇ ਦੂਜੇ ਵਾਰਡ ਵਿੱਚ ਰਲਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਭੜਕੇ ਲੋਕਾਂ ਬੀਡੀਪੀਓ ਦਫਤਰ ਵਿੱਚ ਸ਼ਿਕਾਇਤ ਕਰਨ ਲਈ ਪਹੁੰਚੇ।

MEMBER PANCHAYAT
ਸਾਬਕਾ ਮੈਂਬਰ ਪੰਚਾਇਤ ਦੀ ਆਪਣੇ ਹੀ ਵਾਰਡ ਵਿੱਚੋਂ ਕੱਟੀ ਗਈ ਵੋਟ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

ਅੰਮ੍ਰਿਤਸਰ: ਪੰਚਾਇਤੀ ਚੋਣਾਂ ਦੌਰਾਨ ਜਿੱਥੇ ਅੱਜ ਨਾਮਜਦਗੀਆਂ ਦਾਖਲ ਹੋਣੀਆਂ ਸ਼ੁਰੂ ਹੋ ਗਈਆਂ ਹਨ ਉੱਥੇ ਹੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਨਾਲ ਸੰਬੰਧਿਤ ਇੱਕ ਪਿੰਡ ਦੇ ਵਿੱਚ ਮੌਜੂਦਾ ਪੰਚਾਇਤ ਮੈਂਬਰ ਦੀ ਆਪਣੇ ਹੀ ਵਾਰਡ ਦੇ ਵਿੱਚੋਂ ਵੋਟ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ 243 ਵੋਟਾਂ ਵਾਲੇ ਇਸ ਪਿੰਡ ਦੀਆਂ 86 ਹੋਰ ਵੋਟਾਂ ਦੂਸਰੇ ਪਿੰਡ ਵਿੱਚ ਤਬਦੀਲ ਹੋ ਜਾਣ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ।

ਭੜਕੇ ਪਿੰਡ ਵਾਸੀਆਂ ਨੇ ਵਿਰੋਧੀਆਂ ਉੱਤੇ ਲਾਏ ਹੇਰਾਫੇਰੀ ਦੀ ਇਲਜ਼ਾਮ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

ਵੋਟਾਂ ਕੀਤੀਆਂ ਗਈਆਂ ਤਬਦੀਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬਾਬਾ ਬੁੱਧ ਸਿੰਘ ਨਗਰ ਦੇ ਸਾਬਕਾ ਪੰਚਾਇਤ ਮੈਂਬਰ ਬਾਵਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ 243 ਵੋਟਾਂ ਹਨ। ਜਿਨ੍ਹਾਂ ਵਿੱਚੋਂ
86 ਵੋਟਾਂ ਉਨ੍ਹਾਂ ਦੇ ਪਿੰਡ ਤੋਂ ਸਠਿਆਲਾ ਵਿੱਚ ਪਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀਆਂ ਵੋਟਾਂ ਸਾਡੇ ਵਾਰਡਾਂ ਵਿੱਚ ਪਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਪਿੰਡ ਤੋਂ ਜੋ ਸਰਪੰਚੀ ਦੇ ਉਮੀਦਵਾਰ ਬੀਬੀ ਨੂੰ ਚੋਣ ਲੜਾਉਣ ਲਈ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਉਸ ਦਾ ਨਾਮ ਹੀ ਵਾਰਡ ਦੀ ਲਿਸਟ ਵਿੱਚ ਨਹੀਂ ਹੈ। ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਥਿਤ ਤੌਰ ਉੱਤੇ ਇਹ ਵਿਰੋਧੀ ਪਾਰਟੀਆਂ ਨੇ ਸਾਡੀਆਂ ਵੋਟਾਂ ਅੱਗੇ ਪਿੱਛੇ ਕਰਵਾ ਦਿੱਤੀਆਂ ਹਨ।

ਮਾਮਲੇ ਦੀ ਜਾਂਚ ਜਾਰੀ

ਪਿੰਡ ਵਾਸੀਆਂ ਮੁਤਾਬਇਕ ਉਹ ਸ਼ਿਕਾਇਤ ਸਬੰਧੀ ਪਹਿਲਾਂ ਬਲਾਕ ਦਫਤਰ ਰਈਆ ਗਏ ਸਨ। ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਬੀਡੀਪੀਓ ਰਈਆ ਕੁਲਵੰਤ ਸਿੰਘ ਨੂੰ ਮਿਲ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਇਸ ਸ਼ਿਕਾਇਤ ਸਬੰਧੀ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ ਮਿਲਣ ਲਈ ਕਿਹਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਉਨ੍ਹਾਂ ਦੀਆਂ ਵੋਟਾਂ ਵਾਪਿਸ ਉਨ੍ਹਾਂ ਦੇ ਵਾਰਡ ਵਿੱਚ ਬਣਾਈਆਂ ਜਾਣ ਅਤੇ ਸਬੰਧਿਤ ਨਜਦੀਕੀ ਪਿੰਡ ਦੀਆਂ ਵੋਟਾਂ ਵਾਪਿਸ ਉਨ੍ਹਾਂ ਦੇ ਵਾਰਡ ਵਿੱਚ ਬਣਾਈਆਂ ਜਾਣ ਤਾਂ ਜੋ ਨਿਰਪੱਖ ਢੰਗ ਨਾਲ ਚੋਣਾਂ ਲੜ ਸਕਣ। ਇਸ ਮਾਮਲੇ ਉੱਤੇ ਬੀਡੀਪੀਓ ਰਈਆ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਬਾਬਾ ਬੁੱਧ ਸਿੰਘ ਨਗਰ ਦੀਆਂ ਕੁਝ ਵੋਟਾਂ ਦੂਸਰੇ ਪਿੰਡ ਵਿੱਚ ਬਣਨ ਸਬੰਧੀ ਪਿੰਡ ਵਾਸੀਆਂ ਨੇ ਸ਼ਿਕਾਇਤ ਕੀਤੀ ਹੈ। ਜਿਸ ਸਬੰਧੀ ਜਾਂਚ ਪੜਤਾਲ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.