ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਬਠਿੰਡਾ 'ਚ ਖਾਸ ਉਪਰਾਲਾ, ਦੇਖੋ ਵੀਡੀਓ - World Tourism Day - WORLD TOURISM DAY
🎬 Watch Now: Feature Video
Published : Sep 28, 2024, 7:22 AM IST
ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਟੂਰਿਜ਼ਮ ਡਿਪਾਰਟਮੈਂਟ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਅੱਜ ਵਿਸ਼ਵ ਟੂਰਿਜ਼ਮ ਦਿਹਾੜੇ ਮੌਕੇ ਇੱਕ ਹੈਰੀਟੇਜ ਵਾਕ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਤੋਂ ਲੈ ਕੇ ਪੁਰਾਤਨ ਕਿਲ੍ਹੇ ਤੱਕ ਕੀਤੀ ਗਈ। ਜਿਸ ਵਿੱਚ ਇੰਡੀਅਨ ਹੋਟਲ ਮੈਨੇਜਮੈਂਟ ਦੇ ਬੱਚਿਆਂ ਵੱਲੋਂ ਕੀਤੀ ਗਈ ਜਿਸ ਦੀ ਅਗਵਾਈ ਅਡੀਸ਼ਨਲ ਡਿਪਟੀ ਕਮਿਸ਼ਨਰ ਪੂਨਮ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਵੀ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਕਿਹਾ ਕਿ ਅਸੀਂ ਅੱਜ ਵਿਸ਼ਵ ਟੂਰਿਜ਼ਮ ਦਿਹਾੜੇ ਮੌਕੇ ਇੱਕ ਹੈਰੀਟੇਜ ਵਾਕ ਕੀਤੀ ਗਈ ਹੈ। ਜਿਸ ਦਾ ਮਕਸਦ ਸਾਡੀਆਂ ਪੁਰਾਤਨ ਇਮਾਰਤਾਂ ਜਿਸ ਵਿੱਚ ਬਠਿੰਡਾ ਦਾ ਇਤਿਹਾਸਿਕ ਕਿਲ੍ਹਾ ਜਿਸ ਨੂੰ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਹਾਂ ਅਤੇ ਹੋਰ ਵੀ ਜੋ ਪੁਰਾਤਨ ਵਿਰਸੇ ਨਾਲ ਸਬੰਧਤ ਇਹ ਇਮਾਰਤਾਂ ਹਨ। ਉਨ੍ਹਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ ਤਾਂ ਜੋ ਸਾਡਾ ਟੂਰਿਜ਼ਮ ਹੋਰ ਵੱਧ ਸਕੇ ਅਸੀਂ ਆਰਕੋਲੋਜੀਕਲ ਸਰਵੇ ਆਫ ਇੰਡੀਆ ਡਿਪਾਰਟਮੈਂਟ ਨਾਲ ਮਿਲ ਕੇ ਅਤੇ ਪੰਜਾਬ ਸਰਕਾਰ ਦੁਆਰਾ ਟੂਰਿਜ਼ਮ ਲਈ ਨਵੇਂ ਪਲਾਨ ਬਣਾਏ ਜਾ ਰਹੇ ਹਨ। ਇਨ੍ਹਾਂ ਇਮਾਰਤਾਂ ਨੂੰ ਜਲਦ ਸਹੀ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਦੀ ਪੁਰਾਣੀ ਦਿੱਖ ਬਰਕਰਾਰ ਰਹੇ। ਜਿੱਥੇ ਇਨ੍ਹਾਂ ਬਿਲਡਿੰਗਾਂ ਨੂੰ ਬਚਾਇਆ ਜਾ ਸਕਦਾ ਹੈ, ਉੱਥੇ ਹੀ ਟੂਰਿਜ਼ਮ ਲਈ ਵਰਤਿਆ ਜਾ ਸਕਦਾ ਹੈ।