ETV Bharat / state

ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਬਾਸਮਤੀ ਝੋਨਾ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ, ਜਾਣੋ ਵਜ੍ਹਾ - Protest farmers outside dc complex - PROTEST FARMERS OUTSIDE DC COMPLEX

Protest farmers outside dc complex: ਅੰਮ੍ਰਿਤਸਰ ਦੇ ਡੀਸੀ ਦਫ਼ਤਰ ਅੱਗੇ ਬਾਸਮਤੀ ਸੁੱਟ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਸਿਆਸਤ ਖੇਡ ਰਹੀ ਹੈ।

Protest farmers outside dc complex
ਬਾਸਮਤੀ ਝੋਨਾ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ (ETV Bharat (ਪੱਤਰਕਾਰ, ਅੰਮ੍ਰਿਤਸਰ))
author img

By ETV Bharat Punjabi Team

Published : Sep 28, 2024, 2:11 PM IST

Updated : Sep 28, 2024, 3:22 PM IST

ਅੰਮ੍ਰਿਤਸਰ : ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਦੇ ਵਿੱਚ ਪਹੁੰਚ ਰਹੇ ਹਨ ਪਰ ਕਿਸਾਨਾਂ ਨੂੰ ਫਸਲ ਦਾ ਮੁੱਲ ਸਹੀ ਨਾ ਮਿਲਣ ਉੱਤੇ ਕਿਸਾਨਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੂੰ ਮੰਡੀਆਂ ਵਿੱਚ ਫਸਲ ਦਾ ਮੁੱਲ ਸਹੀ ਨਾ ਮਿਲਿਆ ਤਾਂ ਪ੍ਰਦਰਸ਼ਨ ਕਰਾਂਗੇ। ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਕਿਸਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਬਾਹਰ ਪਹੁੰਚ ਕੇ ਬਾਸਮਤੀ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਬਾਸਮਤੀ ਝੋਨਾ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ (ETV Bharat (ਪੱਤਰਕਾਰ, ਅੰਮ੍ਰਿਤਸਰ))

ਕੇਂਦਰ ਦੀ ਨੀਅਤ ਅਤੇ ਨੀਤੀ ਖੋਟੀ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਜੇਕਰ 3200 ਤੋਂ ਘੱਟ ਬਾਸਮਤੀ ਦਾ ਰੇਟ ਕਿਸਾਨਾਂ ਨੂੰ ਮਿਲੇਗਾ ਤੇ ਸਰਕਾਰ ਕਿਸਾਨ ਦਾ ਘਾਟਾ ਖੁਦ ਪੂਰਾ ਕਰੇਗੀ ਪਰ ਸਰਕਾਰ ਵੱਲੋਂ ਇਸ ਵਿੱਚ ਕੋਈ ਵੀ ਦਖਲਅੰਦਾਜੀ ਨਹੀਂ ਦਿਖਾਈ ਗਈ। ਜਿਸ ਦੇ ਚਲਦਿਆਂ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤਾਂ ਕਿਸਾਨਾਂ ਨੂੰ ਮਾਰਨਾ ਚਾਹੁੰਦਾ ਹੀ ਸੀ ਪਰ ਹੁਣ ਇਹ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਮਾਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਅਤ ਅਤੇ ਨੀਤੀ ਖੋਟੀ ਹੈ, ਉਹ ਕਿਸਾਨਾਂ ਨੂੰ ਮਾਰਨ ਲਈ ਪਹਿਲਾਂ ਤੋਂ ਹੀ ਤਿਆਰੀ ਵਿੱਚ ਹੈ।

ਕਿਸਾਨਾਂ ਨਾਲ ਸਿਆਸਤ

ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਵਿਰੋਧੀ ਧਿਰ ਵੀ ਨਹੀਂ ਬੋਲ ਰਹੀ। ਕੱਲ ਮਾਝੇ ਦਾ ਇੱਕ ਲੀਡਰ ਪੀਸੀ ਕਰ ਰਿਹਾ ਸੀ ਕੀ ਉਹਨੂੰ ਇਹ ਹੀ ਨੀ ਪਤਾ ਲੱਗਿਆ ਕਿ ਕਿਸਾਨ ਦਾ ਪੁੱਤ ਮੰਡੀਆਂ ਵਿੱਚ ਰੁਲ ਰਿਹਾ ਹੈ। ਹੁਣ ਕਾਂਗਰਸ ਵੀ ਨਹੀਂ ਬੋਲ ਰਹੀ, ਇਸਦਾ ਤਾਂ ਇਹ ਮਤਲਬ ਹੈ ਕਿ ਸਾਰੇ ਰਲ ਮਿਲ ਕਿ ਕਿਸਾਨਾਂ ਨਾਲ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਅਸੀਂ ਹੁਣ ਝੋਨਾ ਡੀਸੀ ਦਫਤਰ ਦੇ ਬਾਹਰ ਸੁੱਟਿਆ ਹੈ ਅਤੇ ਅੱਗੇ ਜਾ ਕੇ ਫਿਰ ਸੜਕਾਂ 'ਤੇ ਵੀ ਝੋਨਾ ਸੁੱਟਾਂਗੇ।

ਕੋਈ ਵੀ ਕਾਰਵਾਈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇੱਕ ਪਾਸੇ ਡੀਸੀ ਅੰਮ੍ਰਿਤਸਰ ਨਾਲ ਦੋ ਦਿਨ ਪਹਿਲਾਂ ਉਨ੍ਹਾਂ ਦੀ ਮੀਟਿੰਗ ਵੀ ਹੋਈ ਸੀ। ਜਿਸ ਵਿੱਚ ਉਨ੍ਹਾਂ ਨੇ ਬਾਸਮਤੀ ਦੀ ਮੰਗ ਰੱਖੀ ਸੀ ਪਰ ਉਸ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ। ਜਿਸ ਦੇ ਚਲਦੇ ਮਜ਼ਦੂਰ ਬਾਸਮਤੀ ਡੀਸੀ ਦਫ਼ਤਰ ਦੇ ਬਾਹਰ ਸੁੱਟ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

Last Updated : Sep 28, 2024, 3:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.