ਲੁਧਿਆਣਾ: ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਲ ਇੱਕ ਅਹਿਮ ਬੈਠਕ ਹੋਈ। ਜਿਸ ਵਿੱਚ ਸਰਪੰਚਾਂ ਨੂੰ ਐਨਓਸੀ ਦੇਣ ਦਾ ਮੁੱਦਾ ਛਾਇਆ ਰਿਹਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਕੁਝ ਅਫਸਰ ਧੱਕੇਸ਼ਾਹੀ ਕਰ ਰਹੇ ਹਨ, ਪਰ ਉਹਨਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਅਫਸਰ ਤਿਆਰ ਰਹਿਣ, ਕਿਉਂਕਿ ਦੋ ਸਾਲ ਬਾਅਦ ਕਾਂਗਰਸ ਦੀ ਸਰਕਾਰ 100 ਫੀਸਦੀ ਬਣਨ ਜਾ ਰਹੀ ਹੈ। ਫਿਰ ਇਹਨਾਂ ਸਾਰੇ ਅਫਸਰਾਂ ਨੂੰ ਆਪਣਾ ਸਮਾਂ ਯਾਦ ਕਰਵਾਇਆ ਜਾਵੇਗਾ।
ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੋਵੇ ਗੱਲ
ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਕੁਝ ਕੁ ਅਫਸਰ ਹਨ ਜੋ ਖਰਾਬੀਆਂ ਕਰਦੇ ਹਨ ਉਹਨਾਂ ਸਾਰਿਆਂ ਨੂੰ ਹੀ ਪੱਕੇ ਤੌਰ 'ਤੇ ਹੀ ਡਿਸਮਿਸ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਈ ਡਿਪਟੀ ਕਮਿਸ਼ਨਰ ਦਾ ਚਪੜਾਸੀ ਵਰਗਾ ਕੰਮ ਕਰ ਰਹੇ ਹਨ। ਪਰ ਉਹਨਾਂ ਕਿਹਾ ਕਿ ਲੁਧਿਆਣਾ ਦੇ ਡੀਸੀ ਨੇ ਸਾਨੂੰ ਭਰੋਸਾ ਦਿੱਤਾ ਹੈ ਉਹਨਾਂ ਨਾਲ ਗੱਲ ਕਰਕੇ ਸਾਨੂੰ ਕਾਫੀ ਤਸੱਲੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਨ ਜਾ ਰਹੇ ਹਨ। ਸਿਰਫ ਕਾਂਗਰਸ ਦਾ ਹੀ ਨਹੀਂ ਕੋਈ ਵੀ ਪਾਰਟੀ ਦਾ ਉਮੀਦਵਾਰ ਉਸ 'ਤੇ ਆਪਣੀ ਸ਼ਿਕਾਇਤ ਕਰ ਸਕਦਾ ਹੈ ਉਹਨਾਂ ਕਿਹਾ ਕਿ ਅਸੀਂ ਹਾਈਕੋਰਟ ਤੱਕ ਉਸਨੂੰ ਅਫਸਰ ਨੂੰ ਲੈ ਕੇ ਜਾਵਾਂਗੇ ਅਤੇ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ।
'ਆਪ' ਨੂੰ ਹਾਰ ਦਾ ਡਰ
ਇਸ ਮੌਕੇ ਰਾਜਾ ਵੜਿੰਗ ਨੇ ਸਿੱਧਾ ਕਿਹਾ ਕਿ ਪਹਿਲਾਂ ਵੀ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਸਿੰਬਲ ਤੋਂ ਹੁੰਦੀਆਂ ਸਨ ਪਰ ਇਸ ਵਾਰ ਕੈਬਨਿਟ 'ਚ ਇਹ ਪਾਸ ਕੀਤਾ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ ਜੇਕਰ ਸਾਡੇ 90 ਫੀਸਦੀ ਸਰਪੰਚ ਹਾਰ ਗਏ ਤਾਂ ਪੰਜਾਬ ਦੇ ਲੋਕਾਂ ਨੂੰ ਉਹ ਕੀ ਮੂੰਹ ਦਿਖਾਉਣਗੇ।
ਸੁਨੀ ਜਾਖ਼ੜ 'ਤੇ ਨਿਸ਼ਾਨਾ
ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਦੋ ਅਸਤੀਫਾ ਦੇਣ ਸਬੰਧੀ ਉਹਨਾਂ ਕਿਹਾ ਕਿ ਕਾਂਗਰਸ ਦੇ ਵਿੱਚ ਵਾਪਸੀ ਤਾਂ ਹਾਈ ਕਮਾਂਡ ਦਾ ਫੈਸਲਾ ਹੈ। ਇਹ ਪਾਰਟੀ ਫੈਸਲਾ ਲਵੇਗੀ, ਪਰ ਉਹਨਾਂ ਕਿਹਾ ਕਿ ਸੁਨੀਲ ਜਾਖੜ ਅਕਸਰ ਹੀ ਪਾਰਟੀ ਨੂੰ ਉਦੋਂ ਛੱਡ ਜਾਂਦੇ ਹਨ, ਜਦੋਂ ਪਾਰਟੀ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੀ ਲੋੜ ਹੁੰਦੀ ਹੈ ਉਹਨਾਂ ਕਿਹਾ ਕਿ ਬਾਕੀ ਭਾਜਪਾ ਦੇ ਪ੍ਰਧਾਨਾਂ ਨੇ ਕਿਤੇ ਨਾ ਕਿਤੇ ਇੱਕ ਮੈਂਬਰ ਪਾਰਲੀਮੈਂਟ ਜਰੂਰ ਬਣਾਇਆ ਹੈ। ਉਹਨਾਂ ਕਿਹਾ ਕਿ ਜਾਖੜ ਸਾਬ੍ਹ ਹਰ ਪੱਖੋਂ ਨਾਕਾਮ ਰਹੇ ਹਨ । ਉਹਨਾਂ ਕਿਹਾ ਕਿ ਮੈਂ ਤਾਂ ਕੱਲ ਵੀ ਟਵੀਟ ਕਰਕੇ ਇਹ ਪੁੱਛਿਆ ਹੈ ਕਿ ਹੁਣ ਉਹ ਕਿੱਧਰ ਜਾਣਗੇ।
- ਵਿਜੀਲੈਂਸ ਬਿਊਰੋ ਦਾ ਐਕਸ਼ਨ, ਨਗਰ ਨਿਗਮ ਲੁਧਿਆਣਾ ਦੇ 2 ਕਲਰਕਾਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕਾਰਣ - Vigilance arrested 2 clerks
- ਵੀਸੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨਾਲ ਸੀਐੱਮ ਮਾਨ ਨੇ ਕੀਤੀ ਗੱਲਬਾਤ, ਕਿਹਾ- ਵਿਦਿਆਰਥੀਆਂ ਦੀ ਸੁਰੱਖਿਆ ਲਈ ਸਰਕਾਰ ਵਚਨਬੱਧ - Students Hostel Protest Update
ਮੁੱਖ ਮੰਤਰੀ ਦੀ ਸਿਹਤਯਾਬੀ ਦੀ ਕਾਮਨਾ
ਉਧਰ ਦੂਜੇ ਪਾਸੇ ਆਯੁਸ਼ਮਾਨ ਯੋਜਨਾ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਉਹਨਾਂ ਕਿਹਾ ਕਿ ਜਿਹੜੇ ਵੱਡੇ ਲੋਕ ਹਨ ਉਹ ਤਾਂ ਆਪਣਾ ਇਲਾਜ ਵੱਡੇ ਹਸਪਤਾਲਾਂ ਵਿੱਚ ਕਰਵਾ ਲੈਂਦੇ ਹਨ। ਉਹਨਾਂ ਕਿਹਾ ਪਹਿਲਾਂ ਵੀ ਮੁਹੱਲਾ ਕਲੀਨਿਕ ਜਿਹੜੇ ਬਣਾਏ ਉਸ ਨੂੰ ਲੈ ਕੇ ਵੀ ਕੇਂਦਰ ਨੇ ਰੋਕ ਲਗਾ ਦਿੱਤੀ ਅਤੇ ਕਰੋੜਾਂ ਰੁਪਏ ਰੋਕ ਲਏ ਗਏ। ਉੱਥੇ ਹੀ ਸੀਐਮ ਭਗਵੰਤ ਮਾਨ ਦੀ ਤਬੀਅਤ ਨੂੰ ਲੈ ਕੇ ਉਹਨਾਂ ਕਿਹਾ ਕਿ ਮੈਂ ਇਹਨਾਂ ਹੀ ਕਹਿ ਸਕਦਾ ਹਾਂ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ।