ETV Bharat / entertainment

ਪੰਜਾਬੀ ਫ਼ਿਲਮ 'ਅਰਜਨ ਵੈਲੀ' ਜਲਦ ਹੋਵੇਗੀ ਰਿਲੀਜ਼, ਲੀਡ ਰੋਲ 'ਚ ਨਜ਼ਰ ਅਉਣਗੇ ਅਦਾਕਾਰ ਦੇਵ ਖਰੌੜ - PUNJABI FILM ARJAN VALLEY

Punjabi Film Arjan Valley: ਪੰਜਾਬੀ ਫਿਲਨ ਅਰਜਨ ਵੈਲੀ ਰਿਲੀਜ਼ ਲਈ ਤਿਆਰ ਹੈ। ਫਿਲਮ ਵਿੱਚ ਦੇਵ ਖਰੌੜ ਨਜ਼ਰ ਆਉਣਗੇ ਤੇ 12 ਸਤੰਬਰ 2025 ਨੂੰ ਰਿਲੀਜ਼ ਹੋਵੇਗੀ।

Punjabi Film Arjan Valley
Punjabi Film Arjan Valley (Instagram)
author img

By ETV Bharat Entertainment Team

Published : Sep 27, 2024, 7:05 PM IST

Updated : Sep 27, 2024, 9:21 PM IST

ਫਰੀਦਕੋਟ: ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰ ਰਹੀ 'ਸੁੱਚਾ ਸੂਰਮਾ' ਦੀ ਮਸ਼ਹੂਰਤਾ ਨੇ ਕਈ ਹੋਰ ਪੀਰੀਅਡ ਫਿਲਮਾਂ ਦੇ ਵੀ ਸਾਹਮਣੇ ਆਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਸਬੰਧਿਤ ਸਿਨੇਮਾਂ ਗਤੀਵਿਧੀਆ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਪੰਜਾਬੀ ਫ਼ਿਲਮ 'ਅਰਜਨ ਵੈਲੀ' 12 ਸਤੰਬਰ 2025 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਪਾਲੀਵੁੱਡ ਸਟਾਰ ਦੇਵ ਖਰੌੜ ਲੀਡ ਰੋਲ ਅਦਾ ਕਰਨ ਜਾ ਰਹੇ ਹਨ।

ਡ੍ਰੀਮ ਰਿਅਲਟੀ ਮੂਵੀਜ਼ ਅਤੇ ਰਵਨੀਤ ਚਾਹਲ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਐਕਸ਼ਨ ਡਰਾਮਾ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਕਰਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾ ਵੀ ਕਈ ਚਰਚਿਤ ਅਤੇ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਬਿਗ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ, ਲੇਖਕ ਗੁਰਪ੍ਰੀਤ ਸਹਿਜੀ ਅਤੇ ਕਾਰਜ਼ਕਾਰੀ ਨਿਰਮਾਤਾ ਰਜਿੰਦਰ ਰਾਜਾ ਹਨ, ਜੋ ਇਸ ਤੋਂ ਪਹਿਲਾ ਵੀ ਕਈ ਵੱਡੇ ਫ਼ਿਲਮ ਪ੍ਰੋਜੈਕਟਸ ਕਰ ਚੁੱਕੇ ਹਨ।

ਅਰਜੁਨ ਵੈਲੀ ਬਾਰੇ: ਪੰਜਾਬ ਦੀਆਂ ਲੋਕ ਗਾਥਾਵਾਂ ਵਿੱਚ ਦਹਾਕਿਆ ਪਹਿਲਾ ਜੁਝਾਰੂ ਨਾਇਕ ਬਣ ਉਭਰੇ ਅਰਜੁਨ ਵੈਲੀ, ਜਿੰਨਾਂ ਦਾ ਜਨਮ ਜਿਲ੍ਹਾਂ ਲੁਧਿਆਣਾ ਨੇੜੇ ਕਸਬੇ ਜਗਰਾਉਂ ਵਿੱਚ ਹੋਇਆ ਸੀ। ਇਮਾਨਦਾਰੀ ਅਤੇ ਸੇਵਾ ਦਾ ਪੁੰਜ ਮੰਨੇ ਜਾਂਦੇ ਇਸ ਦਲੇਰ ਇਨਸਾਨ ਨੇ ਲੋੜਵੰਦਾਂ ਦੀ ਸਹਾਇਤਾ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। ਉਥੇ ਹੀ ਵਿਦਰੋਹੀ ਸੁਭਾਅ ਦਾ ਹੋਣ ਕਾਰਨ ਜੁਲਮਾਂ ਖਿਲਾਫ ਵੀ ਡਟ ਕੇ ਖੜਦੇ ਰਹੇ। ਇਨ੍ਹਾਂ ਨੇ ਇੱਕ ਪੀੜਤ ਨੂੰ ਦੁਰਵਿਵਹਾਰ ਤੋਂ ਬਚਾਉਣ ਲਈ ਇੱਕ ਜੁਲਮੀ ਵਿਅਕਤੀ ਦੀ ਬਾਂਹ ਵੀ ਤੋੜ ਦਿੱਤੀ ਸੀ ਅਤੇ ਵੈਲੀ ਨਾਂ ਕਮਾਇਆ ਸੀ।

ਦੱਸਿਆ ਜਾਂਦਾ ਹੈ ਕਿ 1947 ਦੀ ਵੰਡ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਮੁਸਲਮਾਨਾਂ ਨੂੰ ਵਸਾਉਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਗਹਿਣਿਆ ਦੀ ਰਾਖੀ ਕਰਨ ਲਈ ਵੀ ਆਪਣੀ ਜਾਨ ਖਤਰੇ ਵਿੱਚ ਪਾ ਲਈ ਸੀ। ਉਨ੍ਹਾਂ ਦੀ ਇਸ ਬਹਾਦਰੀ ਨੂੰ ਬੇਸ਼ੁਮਾਰ ਫਿਲਮਾਂ ਅਤੇ ਗਾਣਿਆ ਵਿੱਚ ਸਮੇਂ ਦਰ ਸਮੇਂ ਦਰਸਾਇਆ ਜਾਂਦਾ ਹੈ। ਰਿਅਲਸਿਟਕ ਕਿਰਦਾਰ ਨਿਭਾਉਣ ਵਿੱਚ ਹੁਨਰਮੰਦੀ ਅਤੇ ਵਿਅਕਤੀਤਵ ਰੱਖਦੇ ਅਦਾਕਾਰ ਦੇਵ ਖਰੌੜ ਇੱਕ ਹੋਰ ਸ਼ਾਨਦਾਰ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਅਦਾਕਾਰ ਆਪਣੀ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਦਾਕਾਰ ਦੀ ਇੱਕ ਵਾਰ ਫਿਰ ਨਿਰਦੇਸ਼ਕ ਮਨਦੀਪ ਬੈਨੀਪਾਲ ਨਾਲ ਕੈਮਿਸਟਰੀ ਦਰਸ਼ਕਾਂ ਨੂੰ ਵੇਖਣ ਲਈ ਮਿਲੇਗੀ, ਜੋ ਇਸ ਤੋਂ ਪਹਿਲਾ ਇਕੱਠਿਆ 'ਡਾਕੂਆ ਦਾ ਮੁੰਡਾ', 'ਡੀ.ਐਸ.ਪੀ ਦੇਵ', 'ਗਾਂਧੀ 3' ਦਾ ਵੀ ਬੇਹਤਰੀਣ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ:-

Last Updated : Sep 27, 2024, 9:21 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.