ਹੁਸ਼ਿਆਰਪੁਰ ਪੁਲਿਸ ਹੱਥ ਲੱਗੀ ਕਾਮਯਾਬੀ, ਨਸ਼ੀਲੀਆਂ ਗੋਲੀਆਂ ਅਤੇ 10 ਲੱਖ਼ ਡਰੱਗ ਮਨੀ ਸਮੇਤ ਨਸ਼ਾ ਤਸਕਰ ਕੀਤੇ ਕਾਬੂ - police arrested drug smugglers - POLICE ARRESTED DRUG SMUGGLERS
🎬 Watch Now: Feature Video
Published : Sep 27, 2024, 9:22 PM IST
ਹੁਸ਼ਿਆਰਪੁਰ ਪੁਲਿਸ ਨੇ ਵੱਡਾ ਮਾਰਕਾ ਮਾਰਦੇ ਹੋਏ ਛੇ ਨਸ਼ਾ ਤਸਕਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ, ਕੈਪਸੂਲਾਂ ਅਤੇ 10 ਲੱਖ਼ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਤਸਕਰਾਂ ਨੇ ਖੁਲਾਸਾ ਕੀਤਾ ਕਿ ਪਾਰਸਲਾਂ ਰਾਂਹੀ ਉਹ ਆਗਰੇ ਤੋਂ ਨਸ਼ੀਲੀਆਂ ਗੋਲੀਆਂ ਅਤੇ ਸਮਾਨ ਮੰਗਵਾਉਂਦੇ ਸਨ। ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਉਨ੍ਹਾਂ ਨੇ ਟਾਂਡਾ ਤੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਮੈਡੀਕਲ ਸਟੋਰ ਤੋਂ ਦਵਾਈਆਂ ਬਰਾਮਦ ਕੀਤੀਆਂ ਸਨ, ਜਿਸ ਦੀ ਪੜਤਾਲ ਤੋਂ ਟਾਂਡਾ ਤੋਂ ਤਿੰਨ, ਹੁਸ਼ਿਆਰਪੁਰ ਤੋਂ ਦੋ ਅਤੇ ਇੱਕ ਵਿਅਕਤੀ ਨੂੰ ਗੜ੍ਹਦੀਵਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ 10 ਲੱਖ਼ ਡਰੱਗ ਮਨੀ, 33800 ਨਸ਼ੀਲੀਆਂ ਗੋਲੀਆਂ ਅਤੇ 21600 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੱਕ ਵੱਡਾ ਨੈਕਸਸ ਤੋੜ ਕੇ ਨਸ਼ਾ ਸਮਗਲਰਾਂ ਨੂੰ ਠੱਲ ਪਾਈ ਹੈ।