ਪਿੰਡ ਸਲੇਮਪੂਰ ਦੇ ਖੇਤਾਂ 'ਚ ਖੁੱਲਾ ਹੈ ਬੱਚਿਆ ਲਈ 'ਮੌਤ ਦਾ ਬੋਰਵੈਲ'
🎬 Watch Now: Feature Video
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਸਲੇਮਪੂਰ ਦੇ ਖੇਤਾਂ ਵਿੱਚ ਵੇਖਣ ਨੂੰ ਮਿਲਿਆ ਇਕ ਖੁੱਲਾ ਬੋਰਵੈਲ। ਫਤਿਹ ਵੀਰ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸ਼ਨ ਅਜਿਹੀਆਂ ਸਥਿਤੀਆਂ ਲਈ ਗੰਭੀਰ ਨਹੀ ਹੈ। ਪ੍ਰਸ਼ਾਸ਼ਨ ਵਲੋਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਜਿਹੀ ਕੋਈ ਅਣਗਹਿਲੀ ਵੇਖਣ ਨੂੰ ਨਹੀ ਮਿਲੇਗੀ ਪਰ ਥਾਂ-ਥਾਂ ਮਿਲ ਰਹੇ ਖੁੱਲੇ ਬੋਰਵੈਲ ਪ੍ਰਸ਼ਾਸ਼ਨ ਦੀਆਂ ਰਿਪੋਰਟਾਂ 'ਤੇ ਸਵਾਲ ਖੜੇ ਕਰ ਰਹੇ ਹਨ, ਜਦ ਕਿ ਇਸ ਦੀ ਜਾਣਕਾਰੀ ਮਿਲਣ 'ਤੇ ਡਿਪਟੀ ਕਮਿਸ਼ਨਰ ਨੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।