ਸਾਡੇ 'ਤੇ ਪਰਚਾ ਕਰਵਾ ਕੇ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਭਾਜਪਾ: ਛਾਬੜਾ - ਸੈਕਟਰ 35
🎬 Watch Now: Feature Video
ਚੰਡੀਗੜ੍ਹ: ਜੇਈਈ ਅਤੇ ਐਨਈਈਟੀ (ਨੀਟ) ਦੇ ਪੇਪਰਾਂ ਦੇ ਵਿਰੋਧ ਵਿੱਚ ਕਾਂਗਰਸੀ ਆਗੂਆ ਦੇ ਵੱਲੋਂ 2 ਦਿਨ ਪਹਿਲਾਂ 28 ਅਗਸਤ ਨੂੰ ਸੈਕਟਰ 35 ਦੇ ਕਾਂਗਰਸ ਭਵਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਦੇ ਵਿੱਚ ਪੁਲਿਸ ਦੇ ਨਾਲ ਕਾਂਗਰਸ ਦੇ ਕਾਰਕੁਨਾਂ ਦੀ ਝੜਪ ਵੀ ਹੋਈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ 5 ਕਾਂਗਰਸ ਆਗੂਆ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਬਦਲੇ ਦੀ ਭਾਵਨਾਂ ਨੂੰ ਲੈ ਕੇ ਆਪਣੇ ਭਾਜਪਾ ਦੇ ਆਗੂਆ ਨੇ ਆਪਣੇ ਇਸ਼ਰੇ 'ਤੇ ਪੁਲਿਸ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਸੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ।