ਪਟਿਆਲਾ ਹਿੰਸਾ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਵੱਲੋਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ - barnala Administration
🎬 Watch Now: Feature Video
ਬਰਨਾਲਾ: ਦੋ ਫ਼ਿਰਕਿਆਂ ਦੇ ਵਿੱਚ ਹੋਈ ਪਟਿਆਲਾ ਹਿੰਸਕ ਝੜਪ ਤੋਂ ਬਾਅਦ ਬਰਨਾਲਾ ਵਿੱਚ ਪੁਲਿਸ ਅਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਹੋਇਆ ਹੈ। ਜਿਸ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਖ ਵੱਖ ਧਾਰਮਿਕ ਸੰਗਠਨਾਂ ਅਤੇ ਸਾਮਾਜਿਕ ਸੰਗਠਨਾਂ ਦੀ ਮੀਟਿੰਗ ਕੀਤੀ ਗਈ ਅਤੇ ਪੁਲਿਸ ਦੁਆਰਾ ਬਰਨਾਲਾ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਬਰਨਾਲਾ ਦੀ ਐਸਡੀਐਮ ਸਿਮਰਨਪ੍ਰੀਤ ਕੌਰ ਅਤੇ ਐਸਪੀ ਸੁਖਦੇਵ ਸਿੰਘ ਨੇ ਸਾਰੀਆਂ ਧਾਰਮਿਕ ਜੱਥੇਬੰਦੀਆਂ ਨਾਲ ਸ਼ਹਿਰ ਵਿੱਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।