ਬਜਰੰਗ ਪੁਨੀਆ ਨੂੰ ਪਤਨੀ ਸੰਗੀਤਾ ਫੋਗਾਟ ਤੋਂ ਮਿਲੇਗਾ ਸਰਪ੍ਰਾਈਜ, ਜਾਣੋ ਕੀ ਹੈ - Tokyo Olympics
🎬 Watch Now: Feature Video
ਹਰਿਆਣਾ: ਟੋਕਿਓ ਉਲੰਪਿਕ 2020 (Tokyo Olympics) ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਘਰ ਵਾਪਸੀ ਹੋ ਗਈ ਹੈ।ਜਿਸ ਦੇ ਬਾਅਦ ਦਿੱਲੀ ਵਿਚ ਮੈਡਲ ਵਿਜੇਤਾ ਖਿਡਾਰੀਆਂ ਦੇ ਲਈ ਸਨਮਾਨ ਸਮਰੋਹ ਆਯੋਜਿਤ ਕੀਤਾ ਗਿਆ।ਉਥੇ ਖਿਡਾਰੀਆਂ ਦਾ ਉਨ੍ਹਾਂ ਦੇ ਘਰ ਵਿਚ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।ਪਹਿਲਵਾਨ ਬਜਰੰਗ ਪੁਨੀਆ (bajrang punia) ਦੇ ਸਵਾਗਤ ਦੀ ਤਿਆਰੀ ਵਿਚ ਉਹਨਾਂ ਦੀ ਮਾਂ ਖਾਸ ਚੁਰਮਾ ਬਣਾ ਰਹੀ ਹੈ।ਉਥੇ ਉਹਨਾਂ ਦੀ ਪਤਨੀ ਪਹਿਲਵਾਨ ਸੰਗੀਤਾ ਫੋਗਾਟ ਉਹਨਾਂ ਦੇ ਸਵਾਗਤ ਦੇ ਲਈ ਬੇਂਗਲੁਰੂ ਤੋਂ ਸੋਨੀਪਤ ਪਹੁੰਚੀ ਹੈ।ਸੰਗੀਤਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਵਿਚ ਕਿਹਾ ਹੈ ਕਿ ਬਜਰੰਗ ਨੂੰ ਸਰਪ੍ਰਾਈਜ਼ ਦੇਣ ਲਈ ਇੱਥੇ ਆਈ ਹਾਂ।ਸੰਗੀਤਾ ਨੇ ਇਹ ਵੀ ਕਿਹਾ ਹੈ ਕਿ ਬਜਰੰਗ ਅਗਲੇ ਉਲੰਪਿਕ ਵਿਚ ਜਰੂਰ ਗੋਲਡ ਮੈਡਲ ਲੈ ਕੇ ਆਉਣਗੇ।