ਨੌਂਜਵਾਨਾਂ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ - ਦਿੱਲੀ ਫਾਜ਼ਿਲਕਾ ਹਾਏਵੇ ਰੋਡ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਦਿੱਲੀ ਧਰਨਾ ਦਿੱਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਘਰ ਬੈਠੇ ਨੌਂਜਵਾਨ ਲੜਕੇ ਲੜਕੀਆਂ ਵੱਲੋਂ ਇਸ ਦਾ ਵਿਰੋਧ ਕਰਕੇ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮਲੋਟ ਦੇ ਦਿੱਲੀ ਫਾਜ਼ਿਲਕਾ ਹਾਏਵੇ ਰੋਡ 'ਤੇ ਹੱਥਾ ਵਿੱਚ ਬੈਨਰ ਲੈਕੇ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਇਕਲੇ ਕਿਸਾਨਾਂ ਦੇ ਲਈ ਕਾਲੇ ਕਾਨੂੰਨ ਨਹੀਂ ਬਲਕਿ ਹਰ 1 ਵਰਗ ਲਈ ਕਾਲੇ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਰੋਜ ਰੋਡ 'ਤੇ ਖੜੇ ਹੋਕੇ ਲੋਕਾ ਨੂੰ ਜਾਗਰੂਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਨ੍ਹਾਂ ਚਿਰ ਅਸੀ ਇਥੋਂ ਨਹੀਂ ਜਾਵਾਗੇ।