ਆਸਾਮ 'ਚ ਆਏ ਹੜ੍ਹ ਕਾਰਨ ਇੱਕ ਹਾਥੀ ਨਦੀ 'ਚ ਡੁੱਬਿਆ, ਦੇਖੋ ਵੀਡੀਓ
🎬 Watch Now: Feature Video
ਆਸਾਮ: ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਪੱਛਮੀ ਕਾਰਬੀ ਐਂਗਲੌਂਗ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਕੀਤਾ ਹੈ। ਭਾਰੀ ਮੀਂਹ ਕਾਰਨ ਨਦੀ ਦੇ ਪਾਣੀ ਦਾ ਪੱਧਰ ਚਿੰਤਾਜਨਕ ਤੌਰ 'ਤੇ ਵੱਧ ਗਿਆ ਹੈ। ਜ਼ਿਲ੍ਹੇ ਦੇ ਤੁਮਪ੍ਰਾਂਗ ਵਿੱਚ ਅੱਜ ਦੁਪਹਿਰ ਸਥਾਨਕ ਲੋਕਾਂ ਨੇ ਇੱਕ ਵੱਡੇ ਜੰਗਲੀ ਹਾਥੀ ਨੂੰ ਡੁੱਬਦੇ ਦੇਖਿਆ। ਹਾਥੀ ਕਪਿਲੀ ਨਦੀ ਵਿੱਚ ਡੁੱਬ ਗਿਆ ਸੀ ਅਤੇ ਉੱਥੇ ਖੜ੍ਹੇ ਲੋਕ ਉਸਨੂੰ ਬਚਾਉਣ ਵਿੱਚ ਅਸਫ਼ਲ ਰਹੇ ਸਨ। ਹਾਥੀ ਨਦੀ ਵਿੱਚ ਡੁੱਬ ਗਿਆ ਅਤੇ ਸਭ ਨੂੰ ਮੂਕ ਦਰਸ਼ਕ ਬਣ ਕੇ ਦੇਖਣਾ ਪਿਆ।