ਆਪਣੀਆਂ ਮੰਗਾਂ ਨੂੰ ਲੈਕੇ ਆਂਗਨਵਾੜੀ ਵਰਕਰਾਂ ਨੇ ਘੇਰਿਆ ਡੀਸੀ ਦਫ਼ਤਰ
ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਆਗਨਵਾੜੀ ਵਰਕਰਾਂ (Aganwadi worker) ਨੇ ਆਪਣੀਆਂ ਮੰਗਾਂ ਨੂੰ ਲੈਕੇ ਡੀਸੀ ਦਫਤਰ ਅੱਗੇ ਧਰਨਾ (Dharna in front of DC office) ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਹੱਥ ਪੰਜਾਬ ਸਰਕਾਰ ਨੂੰ ਮੰਗ ਪੱਤਰ (demand letter ) ਵੀ ਸੌਂਪਿਆ। ਪ੍ਰਦਰਸ਼ਨਕਾਰੀ ਵਰਕਰਾਂ ਨੇ ਮੰਗ ਕੀਤੀ ਕਿ ਇਸ ਸਕੀਮ ਵਿੱਚ ਕੰਮ ਕਰਨ ਵਾਲੀਆ ਵਰਕਰਾਂ ਅਤੇ ਹੈਲਪਰਾਂ ਅੱਜ ਵੀ ਨਿਗੂਣੇ ਜਿਹੇ ਮਾਣ ਭੱਤੇ ਵਿਚ ਕੰਮ ਕਰਨ ਲਈ ਮਜਬੂਰ ਹਨ | ਉਨਾਂ ਨੇ ਕਿਹਾ ਕਿ ਇਹ ਭੱਤਾ ਵੀ ਸਮੇਂ ਸਿਰ ਨਹੀ ਪ੍ਰਾਪਤ ਹੋ ਰਿਹਾ, ਜਿਸ ਕਾਰਨ ਉਨ੍ਹਾਂ ਦੇ ਘਰਾ ਦੇ ਚੁੱਲ੍ਹੇ ਠੰਢੇ ਪੈ ਗਏ ਹਨ ਕਿਉਕਿ ਬਹੁਤ ਸਾਰੀਆਂ ਵਰਕਰਾ ਅਤੇ ਹੈਲਪਰ ਇਸ ਮਾਣ ਭੱਤੇ ਉੱਤੇ ਹੀ ਗੁਜ਼ਾਰਾ ਕਰਦੀਆ ਹਨ | ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ (New Education Policy) ਅਨੁਸਾਰ ਮੁੱਢਲੀ ਬਾਲ ਦੇਖਭਾਲ ਅਤੇ ਸਿੱਖਿਆ ਦਾ ਹੱਕ ਆਗਨਵਾੜੀ ਕੇਂਦਰ ਦੁਆਰਾ ਦੇਣਾ ਸੁਨਿਸ਼ਚਿਤ ਕੀਤਾ ਗਿਆ ਹੈ, ਪਰ ਪੰਜਾਬ ਸਰਕਾਰ ਨੇ ਸਤੰਬਰ 2017 ਤੋਂ ਪ੍ਰੀ ਪ੍ਰਾਇਮਰੀ ਜਮਾਤਾ ਸਕੂਲਾਂ ਨਾਲ ਜੋੜਦੇ ਹੋਏ ਆਂਗਣਵਾੜੀ ਕੇਂਦਰਾ ਦੀਆਂ ਰੌਣਕਾਂ ਖੋਹ ਲਈਆ ਹਨ। ਆਂਗਨਵਾੜੀ ਵਰਕਰਾਂ (Aganwadi worker) ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਸੰਘਰਸ਼ ਨੰ ਹੋਰ ਤੇਜ਼ ਕਰਦੇ ਹੋਏ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ।