ਚੰਡੀਗੜ੍ਹ: ਸਾਲ 2020 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ 'ਸ਼ੂਟਰ' 'ਚ ਨਜ਼ਰ ਆਈ ਅਦਾਕਾਰਾ ਕਨਿਕਾ ਮਾਨ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਫਿਰ ਪਾਲੀਵੁੱਡ ਵਿੱਚ ਸ਼ਾਨਦਾਰ ਕਮ-ਬੈਕ ਲਈ ਤਿਆਰ ਹੈ, ਜਿੰਨ੍ਹਾਂ ਨੂੰ ਸੈੱਟ ਉਤੇ ਪਹੁੰਚ ਚੁੱਕੀ ਅਨ-ਟਾਈਟਲ ਪੰਜਾਬੀ ਫਿਲਮ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਫਿਲਮ ਵਿੱਚ ਲੀਡਿੰਗ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸੰਸ਼ਕਾਂ ਦੇ ਸਨਮੁੱਖ ਹੋਵੇਗੀ।
'ਨੈਕਸਟ ਲੈਵਲ ਪ੍ਰੋਡੋਕਸ਼ਨ' ਅਤੇ 'ਜੇ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਥਾਪਰ ਕਰਨਗੇ, ਜਦਕਿ ਨਿਰਮਾਣ ਰੂਹਿਲ ਨੀਰਜ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਅਫ਼ਸਰ', 'ਬੰਬੂਕਾਟ' ਅਤੇ 'ਭਲਵਾਨ' ਸ਼ਾਮਿਲ ਰਹੀਆਂ ਹਨ।
![Kanika Mann](https://etvbharatimages.akamaized.net/etvbharat/prod-images/11-01-2025/23302629_aa-1.jpg)
ਪੰਜਾਬੀ ਦੇ ਨਾਲ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੀ ਅਦਾਕਾਰਾ ਕਨਿਕਾ ਮਾਨ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਵਿੱਚ ਸਫ਼ਲ ਰਹੀ ਹੈ, ਜਿਸ ਵੱਲੋਂ ਜੀ ਟੀਵੀ ਦੇ ਕਾਮੇਡੀ ਡਰਾਮਾ 'ਗੁੱਡਨ ਤੁਮਸੇ ਨਾ ਹੋ ਪਾਏਗਾ' ਤੋਂ ਇਲਾਵਾ 'ਬੜੋ ਬਹੂ', 'ਰੂਹਾਨੀਅਤ' ਆਦਿ ਵਿੱਚ ਨਿਭਾਈਆਂ ਲੀਡਿੰਗ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿੰਨ੍ਹਾਂ ਦੇ ਨਾਲ 'ਖਤਰੋਂ ਕੇ ਖਿਲਾੜੀ 12' ਦੀ ਫਾਈਨਲਿਸਟ ਵਜੋਂ ਵੀ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣ ਵਿੱਚ ਸਫ਼ਲ ਰਹੀ ਹੈ ਇਹ ਬਿਹਤਰੀਨ ਅਦਾਕਾਰਾ, ਜੋ ਅਪਣੀ ਨਵੀਂ ਪਾਲੀਵੁੱਡ ਪਾਰੀ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੀ ਹੈ।
![Kanika Mann](https://etvbharatimages.akamaized.net/etvbharat/prod-images/11-01-2025/23302629_aa-2.jpg)
ਹਰਿਆਣਾ ਦੇ ਪਾਣੀਪਤ ਨਾਲ ਸੰਬੰਧਤ ਅਤੇ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਤੋਂ ਪੜਾਈ ਪੂਰੀ ਕਰਨ ਵਾਲੀ ਇਸ ਖੂਬਸੂਰਤ ਅਦਾਕਾਰਾ ਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਬਾਲੀਵੁੱਡ ਸਫਾਂ ਵਿੱਚ ਅਪਣਾ ਰੁਤਬਾ ਕਾਫ਼ੀ ਬੁਲੰਦ ਕਰ ਲਿਆ ਹੈ, ਜਿਸ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਮਜਾਜਣ' ਅਤੇ 'ਰੌਕੀ ਮੈਂਟਲ' ਵੀ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ: