ਅ੍ਰੰਮਿਤਸਰ ਨਗਰ ਨਿਗਮ ਨੇ ਕੱਟੇ ਦੁਕਾਨਾਂ ਤੇ ਹੋਟਲਾਂ ਦੇ ਬਿਜਲੀ ਅਤੇ ਪਾਣੀ ਕੁਨੈਕਸ਼ਨ
🎬 Watch Now: Feature Video
ਅ੍ਰੰਮਿਤਸਰ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਅ੍ਰੰਮਿਤਸਰ ਨਗਰ ਨਿਗਮ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਗਲਿਆਰੇ ਵਿੱਚ 26 ਕਮਰਸ਼ੀਅਲ ਸੰਸਥਾਨਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਨਗਰ ਨਿਗਮ ਵੱਲੋ ਦੁਕਾਨਾਂ ਤੇ ਹੋਟਲਾਂ ਦੇ ਬਿਜਲੀ ਤੇ ਪਾਣੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸਿਰਫ਼ ਇਸ ਗਲਿਆਰੇ ਇਤਿਹਾਸ ਕੋਲ ਹੀ ਨਹੀਂ ਬਲਕਿ ਸ਼ਹਿਰ ਦੇ ਅੰਦਰੂਨੀ ਅਤੇ ਬਾਹਰ ਬਹੁਤ ਸਾਰੇ ਅਜਿਹੇ ਸੰਸਥਾਨ ਹਨ ਜਿਹੜੇ ਕਿ ਇਨ੍ਹਾਂ ਵਾਂਗ ਹੀ ਬਣੇ ਹਨ ਜਿੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਧਰ ਦੂਜੇ ਪਾਸੇ ਇਸ ਸਬੰਧ ਵਿਚ ਜਦੋਂ ਨਗਰ ਨਿਗਮ ਦੇ ਐੱਮ.ਟੀ.ਪੀ. ਇਕਬਾਲਪ੍ਰੀਤ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 21 ਤਰੀਕ ਨੂੰ ਹਾਈਕੋਰਟ ਦੇ ਵਿੱਚ ਨਗਰ ਨਿਗਮ ਦੀ ਪੇਸ਼ੀ ਹੈ ਅਤੇ ਉੱਥੇ ਉਨ੍ਹਾਂ ਨੇ ਦੱਸਣਾ ਹੈ ਕਿ ਹੁਣ ਤੱਕ ਨਗਰ ਨਿਗਮ ਵੱਲੋਂ ਇਨ੍ਹਾਂ ਸੰਸਥਾਨਾਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ।