ਲੋਹੜੀ ਦੀ ਰਾਤ 2 ਗੁੱਟਾਂ 'ਚ ਹੋਇਆ ਝਗੜਾ, ਆਟੋ ਨੂੰ ਲਾਈ ਅੱਗ - ਛੋਟਾ ਹਾਥੀ ਨੂੰ ਅੱਗ
🎬 Watch Now: Feature Video
ਅੰਮ੍ਰਿਤਸਰ: ਲੋਹੜੀ ਵਾਲੀ ਰਾਤ ਨੂੰ ਕੋਟ ਖਾਲਸਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਖੜੇ ਛੋਟਾ ਹਾਥੀ ਨੂੰ ਅੱਗ ਲਗਾ ਦਿੱਤੀ। ਇਸ ਸਬੰਧੀ ਗੱਲਬਾਤ ਕਰਦਿਆਂ ਛੋਟਾ ਹਾਥੀ ਦੇ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਲਖਨ ਨਾਂਅ ਦੇ ਨੌਂਜਵਾਨ ਨਾਲ ਪਿਛਲੇ ਦਿਨੀਂ ਝਗੜਾ ਹੋਇਆ ਸੀ ਅਤੇ ਝਗੜੇ ਦਾ ਕਾਰਨ ਉਸ ਦੇ ਪੁੱਤਰ ਨੇ ਲਖਨ ਦੇ ਮੋਟਰਸਾਈਕਲ ਤੋਂ ਅੱਗੇ ਆਪਣੇ ਮੋਟਰਸਾਈਕਲ ਨੂੰ ਕੱਢਿਆ ਸੀ, ਜਿਸ ਕਾਰਨ ਲਖਨ ਨੇ ਰਾਤ ਸਮੇਂ ਆਪਣੇ ਅਣਪਛਾਤੇ ਕਈ ਸਾਥੀਆਂ ਦੇ ਨਾਲ ਉਨ੍ਹਾਂ ਦੇ ਘਰ ਪਹਿਲੇ ਹਮਲਾ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਦੇ ਆਟੋ ਨੂੰ ਅੱਗ ਲਗਾ ਦਿੱਤੀ।