ਲਾਭ ਸਿੰਘ ਉੱਗੋਕੇ ਨੇ ਗੈਰਹਾਜ਼ਿਰ ਡਾਕਟਰ ਦੇ ਕਮਰੇ ਨੂੰ ਜੜ੍ਹਿਆ ਜ਼ਿੰਦਰਾ, ਵੇਖੋ ਵੀਡੀਓ - AAP MLA Labh Singh Ugoke raids
🎬 Watch Now: Feature Video
ਬਰਨਾਲਾ: ਆਮ ਆਦਮੀ ਪਾਰਟੀ ਦੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਹਲਕੇ ਦੇ ਪਿੰਡ ਪੱਖੋ ਕਲਾਂ ਦੀ ਸਰਕਾਰੀ ਡਿਸਪੈਂਸਰੀ ਵਿੱਚ ਰੇਡ ਕੀਤੀ ਗਈ। ਇਸ ਰੇਡ ਦੌਰਾਨ ਉਨ੍ਹਾਂ ਡਿਸਪੈਂਸਰੀ ਦਾ ਹਾਜ਼ਰੀ ਰਜਿਸਟਰ ਚੈੱਕ ਕੀਤਾ ਅਤੇ ਇੱਕ ਡਾਕਟਰ ਗੈਰ ਹਾਜ਼ਰ ਪਾਇਆ ਗਿਆ। ਵਿਧਾਇਕ ਲਾਭ ਸਿੰਘ ਵੱਲੋਂ ਇਸਦੀ ਸ਼ਿਕਾਇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੌਕੇ ’ਤੇ ਫੋਨ ਕਰਕੇ ਦਿੱਤੀ ਗਈ। ਆਪ ਵਰਕਰਾਂ ਵੱਲੋਂ ਵਿਧਾਇਕ ਦੀ ਇਸ ਕਾਰਵਾਈ ਦੀ ਵੀਡੀਓ ਵਾਇਰਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਡਿਸਪੈਂਸਰੀ ਵਿੱਚ ਗੈਰ ਹਾਜ਼ਰ ਡਾਕਟਰ ਦੀ ਸ਼ਿਕਾਇਤ ਪਿੰਡ ਪੱਖੋ ਕਲਾਂ ਦੇ ਲੋਕਾਂ ਵੱਲੋਂ ਹੀ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਕੀਤੀ ਗਈ ਸੀ। ਮਿਲੀ ਸ਼ਿਕਾਇਤ ਤੋਂ ਬਾਅਦ ਆਪ ਵਿਧਾਇਕ ਨੇ ਐਕਸ਼ਨ ਲਿਆ ਹੈ। ਲੋਕਾਂ ਨੇ ਵਿਧਾਇਕ ਨੂੰ ਦੱਸਿਆ ਕਿ ਗੈਰ ਹਾਜ਼ਰ ਡਾਕਟਰ ਰੋਜ਼ਾਨਾ ਡਿਊਟੀ ਤੋਂ ਦੋ ਘੰਟੇ ਲੇਟ ਆਉਂਦੇ ਹਨ ਅਤੇ ਦੋ ਘੰਟੇ ਪਹਿਲਾਂ ਜਾਂਦੇ ਹਨ। ਉਥੇ ਹੀ ਗੈਰ ਹਾਜ਼ਰ ਡਾਕਟਰ ਦੇ ਕਮਰੇ ਨੂੰ ਆਪ ਵਿਧਾਇਕ ਵੱਲੋਂ ਜਿੰਦਾ ਲਗਾ ਕੇ ਉਚ ਅਧਿਕਾਰੀਆਂ ਨੂੰ ਇਸਨੂੰ ਤਲਬ ਕਰਨ ਦੇ ਹੁਕਮ ਦਿੱਤੇ।