ਆਪ ਨੇ ਰਾਜਪੁਰਾ ‘ਚ ਗੰਦੇ ਪਾਣੀ ਦੀ ਸਪਲਾਈ ਵਿਰੁੱਧ ਦਿੱਤਾ ਧਰਨਾ - ਵਿਧਾਇਕ ਹਰਦਿਆਲ ਕੰਬੋਜ
🎬 Watch Now: Feature Video
ਰਾਜਪੁਰਾ: ਸ਼ਹਿਰ ਦੀ ਬਸੇਰਾ ਬਸਤੀ (Basera Basti) ਵਿੱਚ ਆ ਰਹੇ ਗੰਦੇ ਪਾਣੀ ਨੂੰ ਲੈ ਕੇ ‘ਆਪ’ ਹਲਕਾ ਇੰਚਾਰਜ ਨੀਨਾ ਮਿੱਤਲ (Neena Mittal) ਦੀ ਅਗਵਾਈ ਵਿਚ ‘ਆਪ’ ਵਲੰਟੀਅਰਾਂ (AAP Volunteers) ਨੇ ਸਥਾਨਕ ਸੱਤ ਪ੍ਰਭਾਕਰ ਚੌਂਕ (Parbhakar Chowk) ’ਤੇ ਧਰਨਾ ਦਿਤਾ। ਉਨ੍ਹਾਂ ਵਿਧਾਇਕ ਹਰਦਿਆਲ ਕੰਬੋਜ (MLA Hardyal Kamboj) ਅਤੇ ਨਗਰ ਕੌਂਸਲ ਰਾਜਪੁਰਾ ਵਿਰੁੱਧ ਜੱਮ ਕੇ ਨਾਅਰੇਬਾਜੀ ਕੀਤੀ। ਨੀਨਾ ਮਿੱਤਲ ਨੇ ਕੰਬੋਜ ਵਲੋਂ ਕੀਤੇ ਜਾਂਦੇ ਕਰੋੜਾਂ ਦੇ ਵਿਕਾਸ ਵਾਲੇ ਦਾਅਵਿਆਂ ਲੋਕਾਂ ਨਾਲ ਕੌਝਾ ਮਜਾਕ ਦੱਸਿਆ। ਆਪ ਆਗੁ ਨੇ ਕਿਹਾ ਕਿ ਜਿਥੇ ਵਿਧਾਇਕ ਰੋਜਾਨਾ ਆਪਣੇ ਹਲਕੇ ਉਤੇ 100 ਕਰੌੜ ਤੋਂ ਵੀ ਵੱਧ ਦੇ ਵਿਕਾਸ ਕਾਰਜ ਉਲੀਕਣ ਦੀ ਗੱਲ ਕਰਦੇ ਹਨ ਉਥੇ ਲੌਕਾਂ ਨੂੰ ਪੀਣ ਵਾਲਾ ਸਾਫ ਪਾਣੀ ਵੀ ਮੁਹੱਈਆ ਨਹੀ ਹੋ ਰਿਹਾ। ਜਿਕਰਯੋਗ ਹੈ ਕਿ ਗੰਦਾ ਪਾਣੀ ਪੀਣ ਕਾਰਨ 6 ਬੱਚਿਾਂ ਦੀ ਮੌਤ ਹੋ ਗਈ ਸੀ। ਇਸ ਬਾਰੇ ਤਹਿਸੀਲਦਾਰ ਨਵਪ੍ਰੀਤ ਸਿੰਘ ਨੇ ਕਿਹਾ ਕਿ ਮੰਗ ਪੱਤਰ ’ਤੇ ਗੌਰ ਕੀਤੀ ਜਾਵੇਗੀ।