ਰੋਜ਼ਾਨਾ ਚੋਰੀਆਂ ਕਰਨ ਵਾਲਾ ਚੋਰ ਲੋਕਾਂ ਦੇ ਅੜਿੱਕੇ - ਪਰਸ ਰਾਮ ਨਗਰ ਵਿੱਚ ਇੱਕ ਚੋਰ ਕਾਬੂ
🎬 Watch Now: Feature Video
ਬਠਿੰਡਾ: ਬਠਿੰਡਾ ਦੇ Paras Ram Nagar Bathinda ਪਰਸ ਰਾਮ ਨਗਰ ਦੇ ਏਰੀਏ A thief caught in Paras Ram Nagar Bathinda ਵਿੱਚ ਪਿਛਲੇ ਦਿਨਾਂ ਤੋਂ ਕਾਫ਼ੀ ਚੋਰੀਆਂ ਹੋਣੀਆਂ ਸਨ ਅਤੇ ਚੋਰ ਹਮੇਸ਼ਾ ਸੀਸੀਟੀਵੀ ਕੈਮਰੇ ਦੀ ਵਿੱਚ ਆ ਜਾਂਦਾ ਸੀ। ਅੱਜ ਸੋਮਵਾਰ ਨੂੰ ਜਦੋ ਇਹ ਚੋਰਾ ਆਪਣੇ ਕੰਮ ਧੰਦੇ ਲਈ ਪਰਸ ਰਾਮ ਨਗਰ ਆਇਆ ਤਾਂ ਲੋਕਾਂ ਨੇ ਪਛਾਣ ਕੇ ਉਸ ਨੂੰ ਬੰਨ੍ਹ ਲਿਆ ਤੇ ਉਸ ਦੀ ਛਿੱਤਰ ਪਰੇਡ ਕਰਕੇ ਪੁਲਿਸ Bathinda police ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਚੋਰ ਨੇ ਖੁਦ ਮੰਨਿਆ ਹੈ ਕਿ ਉਸਨੇ ਇਸ ਏਰੀਏ ਵਿੱਚ ਕਾਫ਼ੀ ਚੋਰੀਆਂ ਕੀਤੀਆਂ ਹਨ, ਉਸ ਦੇ ਨਾਲ ਹੋਰ ਬਹੁਤ ਸਾਰੇ ਸਾਥੀ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ Bathinda police ਇਸ ਚੋਰ ਉੱਤੇ ਸਖ਼ਤ ਕਾਰਵਾਈ ਕਰੇ ਅਤੇ ਇਹਦੇ ਸਾਥੀਆਂ ਨੂੰ ਵੀ ਫੜ੍ਹ ਕੇ ਜੇਲ੍ਹ ਵਿੱਚ ਬੰਦ ਕਰੇ। ਓਧਰ ਥਾਣਾ ਕਨਾਲ ਕਲੋਨੀ ਦੇ ਐਸ.ਐਚ.ਓ ਸੰਦੀਪ ਸਿੰਘ ਭਾਟੀਆ ਨੇ ਕਿਹਾ ਕੀ ਅਸੀਂ ਇਸ ਤੋਂ ਪੁੱਛਗਿੱਛ ਕਰ ਕੇ ਇਸ ਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰਾਂਗੇ।