ਮੂਸੇਵਾਲਾ ਦੇ ਪ੍ਰਸ਼ੰਸਕ ਨੇ ਸਸਕਾਰ ਵਾਲੀ ਜਗ੍ਹਾ ’ਤੇ ਲਾਇਆ ਸਿੱਧੂ ਦਾ ਬੁੱਤ - ਮੂਸੇ ਵਾਲਾ ਦਾ ਬੁੱਤ ਤਿਆਰ ਕਰਕੇ ਉੱਥੇ ਸਥਾਪਿਤ ਕੀਤਾ
🎬 Watch Now: Feature Video
ਮਾਨਸਾ: ਜ਼ਿਲ੍ਹੇ ਦੇ ਪਿੰਡ ਮੂਸੇ ਵਿਖੇ ਸਿੱਧੂ ਮੂਸੇ ਵਾਲਾ ਦੇ ਖੇਤ ਵਿੱਚ ਜਿੱਥੇ ਸਿੱਧੂ ਮੂਸੇ ਵਾਲਾ ਦਾ ਸਸਕਾਰ ਕੀਤਾ ਗਿਆ ਸੀ, ਉੱਥੇ ਅਬੋਹਰ ਤੋਂ ਸਿੱਧੂ ਦੇ ਪ੍ਰਸ਼ੰਸਕ ਨੇ ਖੁਦ ਸਿੱਧੂ ਮੂਸੇ ਵਾਲਾ ਦਾ ਬੁੱਤ ਤਿਆਰ ਕਰਕੇ ਉੱਥੇ ਸਥਾਪਿਤ ਕੀਤਾ ਹੈ। ਇਸ ਮੌਕੇ ਸਿੱਧੂ ਦੇ ਪ੍ਰਸ਼ੰਸਕ ਨੇ ਦੱਸਿਆ ਕਿ ਉਹ ਅਬੋਹਰ ਤੋਂ ਆਪਣੇ ਨਾਲ ਲੈਕੇ ਆਇਆ ਹੈ ਅਤੇ ਇਸਨੂੰ ਦਿਲੋਂ ਤਿਆਰ ਕੀਤਾ ਹੈ। ਫੈਨਸ ਨੇ ਦੱਸਿਆ ਕਿ ਉਹ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਸਨੇ ਇਹ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸਿੱਧੂ ਮੂਸੇ ਵਾਲੇ ਦਾ ਪ੍ਰਸ਼ੰਸਕ ਹੈ। ਇਸ ਮੌਕੇ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਸਿੱਧੂ ਮੂਸੇਵਾਲਾ ਨੂੰ ਸਿਜਦਾ ਕਰਨ ਪਹੁੰਚੇ ਹੋਏ ਸਨ। ਸਿੱਧੂ ਦੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਸਾਰੇ ਨੌਜਵਾਨਾਂ ਨੂੰ ਆਪਣੇ ਮਾਪਿਆਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਅਤੇ ਤਾਂ ਹੀ ਉਹ ਮੂਸੇਵਾਲਾ ਦੀ ਤਰ੍ਹਾਂ ਬੁਲੰਦੀਆਂ ਤੇ ਪਹੁੰਚ ਸਕਦੇ ਹਨ।