'ਸਿੱਧੂ ਦਾ ਦਿਲ ਲਗਵਾਉਣ ਲਈ ਬਿੱਟੂ ਨੂੰ ਭੇਜਿਆ' - Ravneet Bittu in favor of Navjot Sidhu
🎬 Watch Now: Feature Video
ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ (Amritsar East Assembly constituency) ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਲਗਾਤਾਰ ਨਵਜੋਤ ਸਿੱਧੂ ਖਿਲਾਫ਼ ਹਮਲਾਵਰ ਰੁਖ ਆਪਣਾ ਰਹੇ ਹਨ। ਨਵਜੋਤ ਸਿੱਧੂ ਦੇ ਹੱਕ ਵਿੱਚ ਉੱਤਰੇ ਰਵਨੀਤ ਬਿੱਟੂ ਨੂੰ ਲੈਕੇ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਹੈ। ਮਜੀਠੀਆ ਨੇ ਕਿਹਾ ਕਿ ਜਿਸਨੇ ਸਿੱਧੂ ਨੂੰ ਸੀਐਮ ਬਣਾਉਣਾ ਸੀ ਉਸਨੇ ਸੀਐਮ ਨਹੀਂ ਬਣਾਇਆ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਬਿੱਟੂ ਕੋਲ ਅਜਿਹੀ ਕਿਹੜੀ ਤਾਕਤ ਹੈ। ਮਜੀਠੀਆ ਨੇ ਤੰਜ਼ ਕਸਦਿਆਂ ਕਿਹਾ ਕਿ ਬਿੱਟੂ ਸਿੱਧੂ ਦਾ ਦਿਲ ਲਗਵਾਉਣ ਲਈ ਭੇਜਿਆ ਗਿਆ ਹੈ। ਇਸ ਮੌਕੇ ਮਜੀਠਆ ਨੇ ਈਡੀ ਮਾਮਲੇ ਵਿੱਚ ਚਰਨਜੀਤ ਚੰਨੀ ਨੂੰ ਵੀ ਆੜੇ ਹੱਥੀਂ ਲਿਆ ਹੈ।
Last Updated : Feb 3, 2023, 8:16 PM IST