ਪਿੰਡ ਤਲਵੰਡੀ ਖੁੰਮਨ ਦੇ ਨੌਜਵਾਨ ਦਾ ਦੋਸਤਾਂ ਵੱਲੋਂ ਕਤਲ - ਪਿੰਡ ਤਲਵੰਡੀ ਖੁੰਮਨ
🎬 Watch Now: Feature Video
ਅੰਮ੍ਰਿਤਸਰ: ਪੁਲਿਸ ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਖੁੰਮਨ ਦੇ ਇੱਕ 30 ਸਾਲਾ ਨੌਜਵਾਨ ਦਾ ਉਸ ਦੇ ਹੀ ਪਿੰਡ ਦੇ ਕੁੱਝ ਵਿਅਕਤੀਆਂ ਨੇ ਅਗਵਾਹ ਕਰਨ ਉਪਰੰਤ ਕਤਲ ਕਰ ਦਿੱਤਾ। ਮ੍ਰਿਤਕ ਦੀ ਮਾਂ ਰਾਣੀ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾ ਵਿੱਚ ਦੱਸਿਆ ਕੇ ਉਸ ਦਾ ਲੜਕਾ ਸੋਨੂੰ 26 ਜਨਵਰੀ ਨੂੰ ਸਵੇਰੇ ਘਰੋਂ ਗਿਆ ਪਰ ਮੁੜ ਕੇ ਵਾਪਸ ਨਹੀਂ ਆਇਆ ਜਿਸ ਮਗਰੋਂ ਉਸ ਦੀ ਗੁੰਮ ਹੋਣ ਦੀ ਰਿਪੋਰਟ ਦਿੱਤੀ ਗਈ। ਪੁਲਿਸ ਨੇ ਤਰੁੰਤ ਜਾਂਚ ਆਰੰਭ ਕਰ ਦਿੱਤੀ ਅਤੇ ਮਾਮਲੇ 'ਚ ਸ਼ੱਕੀ ਜਗਪ੍ਰੀਤ ਸਿੰਘ ਜੱਗਾ ਨੂੰ ਗਿਰਫ਼ਤਾਰ ਕਰਕੇ ਪੁੱਛ ਗਿੱਛ ਕੀਤੀ। ਜਿਸ ਦੌਰਾਨ ਉਸਨੇ ਦੁਰਮ ਕਬੂਲ ਕੀਤਾ ਕਿ ਪੁਰਾਣੀ ਰੰਜਿਸ਼ ਦੇ ਚਲਦੇ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਸੋਨੂੰ ਨੂੰ ਅਗਵਾਹ ਕਰ ਉਸਦਾ ਕਤਲ ਕਰ ਲਾਸ਼ ਗੁੱਜ਼ਰਪੁਰੇ ਪਿੰਡ ਕੋਲ ਅੱਪਰਬਾਰੀ ਦੁਆਬ ਨਹਿਰ ਦੀਆਂ ਝਾੜੀਆਂ ਵਿੱਚ ਲੁਕਾ ਦਿੱਤੀ ਹੈ। ਪੁਲਿਸ ਨੇ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।